ਆਰਡਰ ’ਚ ਦੇਰੀ ਤੋਂ ਨਾਰਾਜ਼ ਡਿਲੀਵਰੀ ਬੁਆਏ ਨੇ ਰੇਸਤਰਾਂ ਮਾਲਕ ਦੇ ਸਿਰ ’ਚ ਗੋਲੀ ਮਾਰੀ

ਆਰਡਰ ’ਚ ਦੇਰੀ ਤੋਂ ਨਾਰਾਜ਼ ਡਿਲੀਵਰੀ ਬੁਆਏ ਨੇ ਰੇਸਤਰਾਂ ਮਾਲਕ ਦੇ ਸਿਰ ’ਚ ਗੋਲੀ ਮਾਰੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 1 ਸਤੰਬਰ

ਸਵਿਗੀ ਦੇ ਡਿਲੀਵਰੀ ਏਜੰਟ ਨੇ ਗ੍ਰੇਟਰ ਨੋਇਡਾ ਵਿੱੱਚ ਖਾਣੇ ਦੇ ਆਰਡਰ ’ਚ ਦੇਰੀ ਹੋਣ ਕਾਰਨ ਰੈਸਟੋਰੈਂਟ ਦੇ ਮਾਲਕ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵਿਗੀ ਏਜੰਟ ਮੰਗਲਵਾਰ ਦੇਰ ਰਾਤ ਚਿਕਨ ਬਿਰਯਾਨੀ ਅਤੇ ਸਬਜ਼ੀ ਦਾ ਆਰਡਰ ਲੈਣ ਲਈ ਰੈਸਟੋਰੈਂਟ ਪਹੁੰਚਿਆ। ਬਿਰਯਾਨੀ ਸਮੇਂ 'ਤੇ ਤਿਆਰ ਸੀ ਪਰ ਦੂਜੇ ਆਰਡਰ ਨੂੰ ਹੋਰ ਸਮਾਂ ਲੱਗ ਗਿਆ, ਜਿਸ ਕਾਰਨ ਏਜੰਟ ਦੀ ਰੇਸਤਰਾਂ ਦੇ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਬਹਿਸ ਨੂੰ ਖਤਮ ਕਰਨ ਲਈ ਰੇਸਤਰਾਂ ਦਾ ਮਾਲਕ ਵਿੱਚ ਪੈ ਗਿਆ ਤਾਂ ਡਿਲੀਵਰੀ ਏਜੰਟ ਨੇ ਆਪਣੇ ਇਕ ਹੋਰ ਸਾਥੀ ਨਾਲ ਉਸ ਦੇ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਜਿਸ ਕਾਰਨ ਸੁਨੀਲ ਅਗਰਵਾਲ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇਸੇ ਦੌਰਾਨ ਸਵਿਗੀ ਨੇ ਕਿਹਾ ਕਿ ਇਸ ਘਟਨਾ ਵਿੱਚ ਉਨ੍ਹਾਂ ਦੇ ਡਲਿਵਰੀ ਬੁਆਏ ਦਾ ਕੋਈ ਹੱਥ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All