DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi Building Collapse: ਪੀ ਜੀ ਸੰਚਾਲਕ ਵੱਲੋਂ ਆਤਮ-ਸਮਰਪਣ

ਸਹਿ-ਮੁਲਜ਼ਮ ਦੇ ਮੋਬਾਈਲ ਦੀ ਫੋਰੈਂਸਿਕ ਜਾਂਚ

  • fb
  • twitter
  • whatsapp
  • whatsapp
featured-img featured-img
ਸਤਿਆ ਨਿਕੇਤਨ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ੀ ਮਗਰੋਂ ਵਾਪਸ ਲਿਜਾਂਦਾ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਇੱਥੇ ਸੱਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਪੀ ਜੀ ਸੰਚਾਲਕ ਸ਼ੁਭਮ ਤਿਆਗੀ ਨੇ ਅੱਜ ਪਟਿਆਲਾ ਹਾਊਸ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਪੁੱਛ-ਪੜਤਾਲ ਅਤੇ ਅਗਲੀ ਜਾਂਚ ਲਈ ਮੁਲਜ਼ਮ ਦੇ ਦੋ ਦਿਨਾ ਰਿਮਾਂਡ ਦੀ ਮੰਗ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਮਾਲਕ ਹਰੀ ਰਾਮ ਗੁਪਤਾ ਤੋਂ ਇਮਾਰਤ ਕਿਰਾਏ ’ਤੇ ਲੈ ਕੇ ਪੀ ਜੀ ਬਣਾਇਆ ਹੋਇਆ ਸੀ। ਹਾਦਸੇ ਤੋਂ ਬਾਅਦ ਉਹ ਫ਼ਰਾਰ ਸੀ ਅਤੇ ਉਸ ਦੀ ਭਾਲ ਲਈ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਸਨ। ਉਧਰ ਪੁਲੀਸ ਵੱਲੋਂ ਗ੍ਰਿਫ਼ਤਾਰ ਸਹਿ-ਮੁਲਜ਼ਮ ਸੁਧਾਂਸ਼ੂ ਲਵਨੀਸ਼ ਦੇ ਮੋਬਾਈਲ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਮੁਰੰਮਤ ਦੌਰਾਨ ਡਿੱਗੀ ਇਸ ਪੰਜ ਮੰਜ਼ਿਲਾ ਇਮਾਰਤ ਦੇ ਮਾਮਲੇ ਵਿੱਚ ਠੇਕੇਦਾਰ ਸਨੋਜ ਕੁਮਾਰ ਅਤੇ ਮਾਲਕ ਦੇ ਪੁੱਤਰ ਮਹੇਸ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕਾ ਹੈ। ਹਰੀ ਰਾਮ ਅਤੇ ਉਸ ਦੀ ਪਤਨੀ ਉਰਮਿਲਾ ਅਦਾਲਤੀ ਹਿਰਾਸਤ ਵਿੱਚ ਹਨ।

ਐੱਮ ਸੀ ਡੀ ਨੇ 25 ਨਾਜਾਇਜ਼ ਉਸਾਰੀਆਂ ਢਾਹੀਆਂ

Advertisement

ਨਵੀਂ ਦਿੱਲੀ: ਦਿੱਲੀ ਮਿਊਂਸਿਪਲ ਕਾਰਪੋਰੇਸ਼ਨ (ਐੱਮ ਸੀ ਡੀ) ਨੇ ਅੱਜ ਸ਼ਹਿਰ ਦੇ 12 ਜ਼ੋਨਾਂ ਵਿਚਲੀਆਂ 25 ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਹਨ। ਇਸ ਦੌਰਾਨ ਚਾਰ ਜਾਇਦਾਦਾਂ ਸੀਲ ਕੀਤੀਆਂ ਗਈਆਂ, ਛੇ ਨੂੰ ਕਾਰਨ ਦੱਸੋ ਨੋਟਿਸ ਅਤੇ ਚਾਰ ਹੋਰ ਉਸਾਰੀਆਂ ਢਾਹੁਣ ਦੇ ਹੁਕਮ ਦਿੱਤੇ ਗਏ। ਇਹ ਕਾਰਵਾਈ ਸੱਤਿਆ ਨਿਕੇਤਨ, ਵਸੰਤ ਕੁੰਜ, ਬੁਰਾੜੀ, ਸ਼ਾਲੀਮਾਰ ਬਾਗ ਅਤੇ ਦਿੱਲੀ ਗੇਟ ਬਾਜ਼ਾਰ ਸਮੇਤ ਕਈ ਇਲਾਕਿਆਂ ਵਿੱਚ ਕੀਤੀ ਗਈ ਹੈ। -ਪੀਟੀਆਈ

Advertisement

Advertisement
×