ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਧਮਾਕਾ ‘ਸਰਕਾਰ ਦੀ ਨਾਕਾਮੀ’: ਖੜਗੇ

ਸਾਰੀਆਂ ਏਜੰਸੀਆਂ ਦੀ ਮੌਜੂਦਗੀ ਦੇ ਬਾਵਜੂਦ ਸਰਕਾਰ ਫੇਲ੍ਹ ਹੋ ਗਈ: ਖੜਗੇ
ਮੱਲਿਕਾਰਜੁਨ ਖੜਗੇ ਫਾਈਲ ਫੋਟੋ।
Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ਵਿੱਚ ਹੋਏ ਧਮਾਕੇ ਨੂੰ ‘ਸਰਕਾਰ ਦੀ ਅਸਫਲਤਾ’ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਅਤਿਵਾਦੀ ਕਾਰਵਾਈ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹੀ ਘਟਨਾ ਕੌਮੀਂ ਰਾਜਧਾਨੀ ਵਿੱਚ ਵਾਪਰੀ, ਜਿੱਥੇ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰਦੀਆਂ ਚੋਟੀ ਦੀਆਂ ਏਜੰਸੀਆਂ, ਜਿਨ੍ਹਾਂ ਵਿੱਚ ਇੰਟੈਲੀਜੈਂਸ ਬਿਊਰੋ ਵੀ ਸ਼ਾਮਲ ਹੈ, ਮੌਜੂਦ ਹਨ।

Advertisement

ਖੜਗੇ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਇਨ੍ਹਾਂ ਸਾਰੀਆਂ ਏਜੰਸੀਆਂ ਦੀ ਮੌਜੂਦਗੀ ਦੇ ਬਾਵਜੂਦ ਸਰਕਾਰ ਫੇਲ੍ਹ ਹੋ ਗਈ ਹੈ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਇੱਕ ਪੂਰੀ ਰਿਪੋਰਟ ਦੀ ਉਡੀਕ ਕਰੇਗੀ। ਖੜਗੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਧਮਾਕੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਸਰਕਾਰ ਤੋਂ ਇਸ ਦੇ ਪਿੱਛੇ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ, “ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜੇ ਲੋਕ ਅਜਿਹਾ ਕਰਨ ਤੋਂ ਡਰਨ।”

ਉਨ੍ਹਾਂ ਅੱਗੇ ਕਿਹਾ,“ ਸਾਡੀ ਪਾਰਟੀ ਅਗਲੇ ਮਹੀਨੇ ਸਰਦ ਰੁੱਤ ਇਜਲਾਸ ਦੌਰਾਨ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕੇਗੀ। ਹੁਣ ਇਹ ਕੇਸ ਨੈਸ਼ਨਲ ਇੰਟੈਲੀਜੈਂਸ ਏਜੰਸੀ ਨੂੰ ਸੌਂਪ ਦਿੱਤਾ ਹੈ। ਜਾਂਚ ਰਿਪੋਰਟ ਆਉਣ ਦਿਓ। ਸੰਸਦ ਦਾ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਅਸੀਂ ਦੇਖਾਂਗੇ।”

ਬਿਹਾਰ ਚੋਣਾਂ ਬਾਰੇ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਐਗਜ਼ਿਟ ਪੋਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਿਹਾਰ ਵਿੱਚ ਐਨਡੀਏ ਅੱਗੇ ਹੈ ਅਤੇ ਇਹ ਨਤੀਜਾ ਮਹਾਗਠਬੰਧਨ ਲਈ ਉਤਸ਼ਾਹਜਨਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਹਰਿਆਣਾ ਵਿੱਚ ਅੱਗੇ ਹੈ, ਪਰ ਨਤੀਜੇ ਇਸ ਦੇ ਬਿਲਕੁਲ ਉਲਟ ਸਨ।

Advertisement
Show comments