ਡੈਲਸੀ ਰੌਡਰਿਗਜ਼ ਸੱਤਿਆ ਸਾਈਂ ਦੀ ਪੈਰੋਕਾਰ: ਰਮੇਸ਼
ਡੈਲਸੀ ਰੌਡਰਿਗਜ਼ ਦੇ ਵੈਨੇਜ਼ੁਏਲਾ ਦੀ ਅੰਤ੍ਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਅਗਸਤ 2023 ਵਿੱਚ ਉਨ੍ਹਾਂ ਨੇ ਤਤਕਾਲੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਸੀ। ਰੌਡਰਿਗਜ਼ ਜੋ ਪਹਿਲਾਂ ਨਿਕੋਲਸ ਮਾਦੂਰੋ ਅਧੀਨ...
Advertisement
ਡੈਲਸੀ ਰੌਡਰਿਗਜ਼ ਦੇ ਵੈਨੇਜ਼ੁਏਲਾ ਦੀ ਅੰਤ੍ਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਅਗਸਤ 2023 ਵਿੱਚ ਉਨ੍ਹਾਂ ਨੇ ਤਤਕਾਲੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਸੀ। ਰੌਡਰਿਗਜ਼ ਜੋ ਪਹਿਲਾਂ ਨਿਕੋਲਸ ਮਾਦੂਰੋ ਅਧੀਨ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਅ ਚੁੱਕੀ ਹੈ ਤੇ ਜਿਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ, ਨੇ ਦੇਸ਼ ਦੇ ਸੰਸਦ ਭਵਨ ਵਿੱਚ ਵੈਨੇਜ਼ੁਏਲਾ ਦੀ ਅੰਤ੍ਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰੌਡਰਿਗਜ਼ ਨੂੰ ਉਨ੍ਹਾਂ ਦੇ ਭਰਾ ਅਤੇ ਕੌਮੀ ਅਸੈਂਬਲੀ ਦੇ ਨੇਤਾ ਜੌਰਜ ਰੌਡਰਿਗਜ਼ ਨੇ ਸਹੁੰ ਚੁਕਾਈ।
Advertisement
Advertisement
×

