DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਤਮ-ਨਿਰਭਰ ਤੇ ਸੁਰੱਖਿਅਤ ਭਾਰਤ ਲਈ ਰੱਖਿਆ ਖੇਤਰ ਅਹਿਮ: Rajnath Singh

ਡੀ ਆਰ ਡੀ ਓ ਦੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਵਿੱਖ ਦੀ ਜੰਗ ਵਿੱਚ ਤਕਨੀਕੀ ਅਗਵਾਈ ਹੀ ਰਣਨੀਤਕ ਤਰੱਕੀ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਸੋਚ ਨਾਲ ਹੀ ਭਲਕ ਦੀਆਂ ਫ਼ੌਜੀ ਸਮਰੱਥਾਵਾਂ ਬਣਨਗੀਆਂ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਵੱਲੋਂ ਕਰਵਾਏ ‘ਵਿਮਰਸ਼-2026’ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਮੁਲਕ ਨੂੰ ਸਿਰਫ਼ ਆਰਥਿਕ ਪੱਖੋਂ ਮਜ਼ਬੂਤ ਬਣਾਉਣਾ ਨਹੀਂ, ਸਗੋਂ ਤਕਨੀਕੀ ਤੌਰ ’ਤੇ ਆਤਮ-ਨਿਰਭਰ, ਸਮਾਜਿਕ ਤੌਰ ’ਤੇ ਸਮਾਵੇਸ਼ੀ, ਵਾਤਾਵਰਨ ਪੱਖੋਂ ਟਿਕਾਊ ਅਤੇ ਰਣਨੀਤਕ ਤੌਰ ’ਤੇ ਸੁਰੱਖਿਅਤ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਇਸ ਵਿਜ਼ਨ ਦਾ ‘ਨੀਂਹ ਪੱਥਰ’ ਹੈ। 2047 ਤੱਕ ਅਹਿਮ ਤਕਨਾਲੋਜੀਆਂ ਵਿੱਚ ਆਤਮ-ਨਿਰਭਰਤਾ, ਦੇਸੀ ਸਮੱਗਰੀ ਦੀ ਵੱਡੀ ਹਿੱਸੇਦਾਰੀ, ਰੱਖਿਆ ਬਰਾਮਦਾਂ ਵਿੱਚ ਵਾਧਾ ਅਤੇ ਵਿਸ਼ਵ ਸਪਲਾਈ ਚੇਨ ਵਿੱਚ ਭਾਰਤ ਦੀ ਮਜ਼ਬੂਤ ਮੌਜੂਦਗੀ ਯਕੀਨੀ ਬਣਾਉਣੀ ਹੋਵੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਡੀ ਆਰ ਡੀ ਓ ਅਤੇ ਉਦਯੋਗ ਦਾ ਸਹਿਯੋਗ ਸਿਰਫ਼ ਉਤਪਾਦਨ ਤੱਕ ਸੀਮਤ ਨਾ ਰਹੇ ਸਗੋਂ ਖੋਜ, ਡਿਜ਼ਾਈਨ, ਟੈਸਟਿੰਗ, ਪ੍ਰਮਾਣੀਕਰਨ ਅਤੇ ਪੂਰੀ ਨਿਰਮਾਣ ਲੜੀ ਤੱਕ ਵਧਾਇਆ ਜਾਵੇ। ਉਨ੍ਹਾਂ ਏ ਆਈ ਤੇ ਡਰੋਨ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਤੇਜ਼ੀ ਨਾਲ ਨਵੀਨਤਾ ’ਤੇ ਜ਼ੋਰ ਦਿੱਤਾ। ਨਵੀਂ ਤਕਨਾਲੋਜੀ, ਖ਼ਾਸਕਰ ਏ ਆਈ ਅਤੇ ਡਰੋਨ ਭਵਿੱਖੀ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਉਨ੍ਹਾਂ ਇਸ ਸੈਕਟਰ ਤੋਂ ਤਕਨੀਕੀ ਖੋਜ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਆਤਮ-ਨਿਰਭਰਤਾ’ ਸਿਰਫ਼ ਮਸ਼ੀਨਾਂ ਬਣਾਉਣ ਦਾ ਨਾਮ ਨਹੀਂ, ਸਗੋਂ ਇੱਕ ਸੋਚ ਹੋਣੀ ਚਾਹੀਦੀ ਹੈ।

Advertisement

Advertisement
Advertisement
×