ਉੱਤਰਾਖੰਡ ਦੇ ਪੌੜੀ ’ਚ ਭਾਰੀ ਬਾਰਸ਼ ਕਾਰਨ ਕਈ ਮੌਤਾਂ, ਚਾਰ ਧਾਮ ਯਾਤਰਾ ਰੋਕੀ: ਮੁੱਖ ਮੰਤਰੀ
ਕੇਦਾਰਨਾਥ ਨੇੜੇ ਢਿੱਗਾਂ ਡਿੱਗਣ ਕਾਰਨ ਨੇਪਾਲੀ ਮਜ਼ਦੂਰ ਦੀ ਮੌਤ, ਬਦਰੀਨਾਥ ਕੌਮੀ ਮਾਰਗ ਬੰਦ
Advertisement
ਦੇਹਰਾਦੂਨ, 14 ਅਗਸਤ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਹੈ ਕਿ ਰਾਜ ਦੇ ਪੌੜੀ ’ਚ ਭਾਰੀ ਬਾਰਸ਼ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਰੁਦਰਪ੍ਰਯਾਗ: ਕੇਦਾਰਨਾਥ ਨੇੜੇ ਲਿੰਚੋਲੀ ਵਿਖੇ ਅੱਜ ਤੜਕੇ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ ਤੰਬੂ 'ਚ ਸੌਂ ਰਹੇ ਨੇਪਾਲੀ ਮਜ਼ਦੂਰ ਦੀ ਮੌਤ ਹੋ ਗਈ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਕਪਿਲ ਬਹਾਦੁਰ (27) ਦੀ ਭਾਰੀ ਬਾਰਸ਼ ਕਾਰਨ ਪਹਾੜੀ ਪਾਸਿਓਂ ਨੇਪਾਲੀ ਬਸਤੀ 'ਚ ਦਾਖਲ ਹੋਏ ਮਲਬੇ ਹੇਠਾਂ ਦੱਬਣ ਨਾਲ ਮੌਤ ਹੋ ਗਈ। ਕਪਿਲ ਨੇਪਾਲ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਮਿਲ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਅਗਲੇ ਦੋ ਦਿਨਾਂ ਲਈ ਚਾਰ ਧਾਮ ਯਾਤਰ ਰੋਕ ਦਿੱਤੀ ਹੈ।
Advertisement
ਇਸ ਦੌਰਾਨ ਉਤਰਾਖੰਡ ਦੇ ਚਮੋਲੀ ਜ਼ਿਲੇ ਦੇ ਪਿੱਪਲਕੋਟੀ ਖੇਤਰ 'ਚ ਬਦਰੀਨਾਥ ਰਾਸ਼ਟਰੀ ਰਾਜਮਾਰਗ 'ਤੇ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਢਿੱਗਾਂ ਡਿੱਗਣ ਨਾਲ ਬੰਦ ਹੋ ਗਿਆ ਹੈ। ਮਲਬੇ ਹੇਠ ਕਈ ਵਾਹਨ ਵੀ ਦਬ ਗਏ ਹਨ।
Advertisement
