DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਦੇ ਦਰਿਆਵਾਂ ’ਚੋਂ desilting ਦੀ ਸਮਾਂ-ਸੀਮਾ ਵਧਾਈ

ਐੱਨ ਜੀ ਟੀ ਦੀ ਰੋਕ ਕਾਰਨ ਸਮੇਂ ਸਿਰ ਮੁਕੰਮਲ ਨਾ ਹੋ ਸਕਿਆ ਕੰਮ

  • fb
  • twitter
  • whatsapp
  • whatsapp
Advertisement
ਪੰਜਾਬ ਜਲ ਸਰੋਤ ਵਿਭਾਗ ਨੇ ਨਾਜ਼ੁਕ ਦਰਿਆਈ ਥਾਵਾਂ ਤੋਂ ਗਾਰ ਕੱਢਣ ਅਤੇ ਇਨ੍ਹਾਂ ਥਾਵਾਂ ਦੀ ਸੁਰਜੀਤੀ ਲਈ ਸਮਾਂ-ਸੀਮਾ ਵਧਾ ਕੇ 30 ਸਤੰਬਰ ਤੱਕ ਕਰ ਦਿੱਤੀ ਹੈ। ਮੁੱਖ ਇੰਜਨੀਅਰ (ਡਰੇਨੇਜ) ਵੱਲੋਂ ਜਾਰੀ ਹੁਕਮ, ਜਿਸ ਦੀ ਇੱਕ ਕਾਪੀ ‘ਦਿ ਟ੍ਰਿਬਿਊਨ’ ਕੋਲ ਮੌਜੂਦ ਹੈ, ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਕੰਮ ਪੂਰੇ ਕਰਨ ਲਈ ਹੋਰ ਸਮਾਂ ਦਿੱਤਾ ਗਿਆ ਹੈ ਜੋ ਅਸਲ ਵਿੱਚ ਮੌਨਸੂਨ ਦੀ ਆਮਦ ਤੋਂ ਪਹਿਲਾਂ ਪੂਰੇ ਕੀਤੇ ਜਾਣੇ ਸਨ ਪਰ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਵੱਲੋਂ ਗਾਰ ਕੱਢਣ ’ਤੇ ਰੋਕ ਲਾਉਣ ਕਾਰਨ ਅੱਗੇ ਨਹੀਂ ਵਧ ਸਕੇ ਸਨ।

ਇਹ ਨਵੀਂ ਮਿਆਦ 14 ਜ਼ਿਲ੍ਹਿਆਂ ਦੀਆਂ ਉਨ੍ਹਾਂ 99 ਥਾਵਾਂ ’ਤੇ ਲਾਗੂ ਹੋਵੇਗੀ ਜਿੱਥੇ 30 ਜੂਨ ਦੀ ਸਮਾਂ-ਸੀਮਾ ਦੇ ਬਾਵਜੂਦ ਕੰਮ ਅਧੂਰਾ ਰਿਹਾ ਸੀ। ਵਿਭਾਗ ਨੇ ਹੁਣ ਮੌਨਸੂਨ ਦੌਰਾਨ 30 ਸਤੰਬਰ ਤੱਕ ਜਾਂ ਕੰਮ ਪੂਰਾ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਕਾਰਜ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਰੂਪਨਗਰ ਜ਼ਿਲ੍ਹੇ ਵਿੱਚ ਸਤਲੁਜ ਅਤੇ ਸਰਸਾ ਨਦੀਆਂ ’ਤੇ ਛੇ ਥਾਵਾਂ ’ਤੇ ਗਾਰ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ।

Advertisement

ਸਭ ਤੋਂ ਵੱਧ ਨਾਜ਼ੁਕ 33 ਥਾਵਾਂ ਲੁਧਿਆਣਾ ਵਿੱਚ ਹਨ। ਇਸ ਤੋਂ ਬਾਅਦ ਜਲੰਧਰ (19) ਅਤੇ ਐੱਸ ਬੀ ਐੱਸ ਨਗਰ (16) ਦਾ ਨੰਬਰ ਆਉਂਦਾ ਹੈ। ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ 6-6 ਥਾਵਾਂ, ਮਾਨਸਾ ਤੇ ਮੋਗਾ ਵਿੱਚ 5-5, ਐੱਸ ਏ ਐੱਸ ਨਗਰ ਵਿੱਚ 4, ਫਿਰੋਜ਼ਪੁਰ ਵਿੱਚ 3, ਗੁਰਦਾਸਪੁਰ ਤੇ ਪਟਿਆਲਾ ਵਿੱਚ 2-2 ਅਤੇ ਅੰਮ੍ਰਿਤਸਰ, ਤਰਨ ਤਾਰਨ ਅਤੇ ਫਾਜ਼ਿਲਕਾ ਵਿੱਚ 1-1 ਥਾਂ ਨਾਜ਼ੁਕ ਦੱਸੀ ਗਈ ਹੈ।

Advertisement

Advertisement
×