ਸੈਲਫੀ ਲੈਂਦੀ ਧੀ ਡੈਮ ’ਚ ਡਿੱਗੀ: ਮਾਪਿਆਂ ਨੇ ਬਚਾਉਣ ਲਈ ਮਾਰੀ ਛਾਲ; ਤਿੰਨਾਂ ਦੀ ਮੌਤ

ਸੈਲਫੀ ਲੈਂਦੀ ਧੀ ਡੈਮ ’ਚ ਡਿੱਗੀ: ਮਾਪਿਆਂ ਨੇ ਬਚਾਉਣ ਲਈ ਮਾਰੀ ਛਾਲ; ਤਿੰਨਾਂ ਦੀ ਮੌਤ

ਜੈਪੁਰ, 2 ਅਗਸਤ

ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਉਨਿਆਰਾ ਥਾਣਾ ਖੇਤਰ ਵਿੱਚ ਸੈਲਫੀ ਲੈਂਦੀ ਧੀ ਨੂੰ ਬਚਾਉਂਦਿਆਂ ਮਾਪਿਆਂ ਦੀ ਵੀ ਡੈਮ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਗਲਵਾ ਡੈਮ ਨੇੜੇ ਸੀਮਿੰਟ ਰੈਂਪ ਦੀ ਢਲਾਨ ’ਤੇ ਸੈਲਫੀ ਲੈਂਦੇ ਸਮੇਂ ਇੱਕ ਲੜਕੀ ਦਾ ਪੈਰ ਤਿਲਕ ਗਿਆ ਅਤੇ ਡੈਮ ਵਿੱਚ ਡਿੱਗ ਗਈ। ਉਸ ਨੂੰ ਬਚਾਉਣ ਲਈ ਪਿਤਾ ਅਤੇ ਮਾਂ ਨੇ ਵੀ ਡੈਮ ਵਿੱਚ ਛਾਲ ਮਾਰ ਦਿੱਤੀ। ਮਰਨ ਵਾਲਿਆਂ ਦੀ ਪਛਾਣ ਮਾਨ ਸਿੰਘ ਨਰੂਲਾ(45), ਊਸ ਦੀ ਪਤਨੀ ਸੰਜੂ ਕੰਵਰ(43) ਤੇ ਧੀ ਲਵਿਤਾ ਉਰਫ ਤਨੂੰ(17) ਵਜੋਂ ਹੋਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All