
ਨਵੀਂ ਦਿੱਲੀ, 27 ਨਵੰਬਰ
ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਤਜਵੀਜ਼ਸ਼ੁਦਾ ਡਾਟਾ ਸੁਰੱਖਿਆ ਕਾਨੂੰਨ ਤਹਿਤ ਸਰਕਾਰ ਨਾਗਰਿਕਾਂ ਦੀ ਨਿੱਜਤਾ ਦੀ ਉਲੰਘਣਾ ਨਹੀਂ ਕਰ ਸਕੇਗੀ ਅਤੇ ਨਿੱਜੀ ਡੇਟਾ ਜਾਂ ਵੇਰਵਿਆਂ ਤੱਕ ਸਿਰਫ਼ ਅਸਾਧਾਰਨ ਹਾਲਾਤਾਂ ਵਿਚ ਹੀ ਪਹੁੰਚ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਰਾਸ਼ਟਰੀ ਸੁਰੱਖਿਆ, ਮਹਾਮਾਰੀ ਅਤੇ ਕੁਦਰਤੀ ਆਫਤ ਵਰਗੀਆਂ ਸਥਿਤੀਆਂ ਵਿੱਚ ਹੀ ਨਾਗਰਿਕਾਂ ਦੇ ਨਿੱਜੀ ਡੇਟਾ ਤੱਕ ਪਹੁੰਚ ਕਰ ਸਕਦੀ ਹੈ। ਆਨਲਾਈਨ ਚਰਚਾ ਦੌਰਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਡੇਟਾ ਗਵਰਨੈਂਸ ਫਰੇਮਵਰਕ ਨੀਤੀ ਵਿੱਚ ਗੁਪਤ ਤਰੀਕੇ ਨਾਲ ਡਾਟਾ ਨੂੰ ਸੰਭਾਲਣ ਲਈ ਪ੍ਰਬੰਧ ਹਨ। ਇਹ ਖਰੜਾ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ (ਡੀਪੀਡੀਪੀ) ਬਿੱਲ-2022 ਦਾ ਹਿੱਸਾ ਨਹੀਂ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ