Dalai Lama turns 90: ਨੱਬੇ ਸਾਲਾਂ ਦੇ ਹੋਏ ਦਲਾਈਲਾਮਾ
ਤਿੱਬਤੀਆਂ ਲਈ ਖੁਦਮੁਖਤਿਆਰੀ ਤੇ ਧਾਰਮਿਕ ਆਜ਼ਾਦੀ ਦੀ ਮੰਗ ਕਰਦਿਆਂ ਚੀਨ ਦਾ ਵਿਰੋਧ ਕਰਦੇ ਰਹਿਣ ਦੀ ਸਹੁੰ ਖਾਧੀ
Advertisement
ਧਰਮਸ਼ਾਲਾ, 6 ਜੁਲਾਈ
ਅਧਿਆਤਮਕ ਆਗੂ ਦਲਾਈਲਾਮਾ ਅੱਜ 90 ਸਾਲ ਦੇ ਹੋ ਗਏ ਹਨ ਤੇ ਇੱਥੇ ਉਨ੍ਹਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਕ ਹਫ਼ਤਾ ਜਸ਼ਨ ਮਨਾਏ। ਦਲਾਈ ਲਾਮਾ ਨੇ ਚੀਨ ’ਤੇ ਨਿਸ਼ਾਨਾ ਸੇਧਿਆ ਤੇ 130 ਸਾਲ ਤੋਂ ਵੱਧ ਜਿਉਣ ਅਤੇ ਮਰਨ ਤੋਂ ਬਾਅਦ ਪੁਨਰ ਜਨਮ ਲੈਣ ਬਾਰੇ ਗੱਲ ਕੀਤੀ। ਨੋਬਲ ਪੁਰਸਕਾਰ ਜੇਤੂ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਧਾਰਮਿਕ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦਲਾਈ ਲਾਮਾ ਨੇ ਚੀਨੀ ਸ਼ਾਸਨ ਵਿਰੁੱਧ ਵਿਦਰੋਹ ਦੇ ਮੱਦੇਨਜ਼ਰ 1959 ਵਿੱਚ ਆਪਣੇ ਜੱਦੀ ਤਿੱਬਤ ਨੂੰ ਛੱਡ ਦਿੱਤਾ ਸੀ ਤੇ ਲੱਖਾਂ ਤਿੱਬਤੀਆਂ ਨਾਲ ਭਾਰਤ ਵਿੱਚ ਸ਼ਰਨ ਲਈ ਸੀ ਅਤੇ ਉਹ ਉਦੋਂ ਤੋਂ ਤਿੱਬਤੀ ਲੋਕਾਂ ਲਈ ਖੁਦਮੁਖਤਿਆਰੀ ਅਤੇ ਧਾਰਮਿਕ ਆਜ਼ਾਦੀ ਦੀ ਮੰਗ ਕਰਦੇ ਆ ਰਹੇ ਹਨ।
Advertisement
Advertisement
×