ਡੇਅਰੀ ਵਾਲਿਆਂ ਦੀ ਆਮਦਨ 20 ਫੀਸਦ ਵਧੇਗੀ: ਸ਼ਾਹ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਜ਼ਾਹਿਰ ਕੀਤਾ ਕਿ ਦੇਸ਼ ਭਰ ’ਚ ਸਰਕੁਲਰ ਅਰਥਚਾਰਾ ਮਾਡਲ ਅਮਲ ’ਚ ਆਉਣ ਨਾਲ ਅਗਲੇ ਪੰਜ ਸਾਲਾਂ ਅੰਦਰ ਡੇਅਰੀ ਕਿਸਾਨਾਂ ਦੀ ਆਮਦਨ 20 ਫੀਸਦ ਵਧ ਜਾਵੇਗੀ। ਸ੍ਰੀ ਸ਼ਾਹ ਨੇ ਵਾਵ-ਥਰਾਦ ਜ਼ਿਲ੍ਹੇ ਦੇ...
Advertisement
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਜ਼ਾਹਿਰ ਕੀਤਾ ਕਿ ਦੇਸ਼ ਭਰ ’ਚ ਸਰਕੁਲਰ ਅਰਥਚਾਰਾ ਮਾਡਲ ਅਮਲ ’ਚ ਆਉਣ ਨਾਲ ਅਗਲੇ ਪੰਜ ਸਾਲਾਂ ਅੰਦਰ ਡੇਅਰੀ ਕਿਸਾਨਾਂ ਦੀ ਆਮਦਨ 20 ਫੀਸਦ ਵਧ ਜਾਵੇਗੀ। ਸ੍ਰੀ ਸ਼ਾਹ ਨੇ ਵਾਵ-ਥਰਾਦ ਜ਼ਿਲ੍ਹੇ ਦੇ ਸਨਾਦਰ ਪਿੰਡ ’ਚ ਸਮਾਗਮ ਦੌਰਾਨ ਬਨਾਸ ਡੇਅਰੀ ਨਾਲ ਜੁੜੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਹੁਣ ਤੱਕ ਸਾਡੀਆਂ ਸਹਿਕਾਰੀ ਡੇਅਰੀਆਂ ਨੂੰ ਕਿਸਾਨਾਂ ਤੋਂ ਦੁੱਧ ਖਰੀਦਣ ਅਤੇ ਦੁੱਧ ਉਤਪਾਦ ਵੇਚਣ ਨਾਲ ਹੋਣ ਵਾਲੀ ਆਮਦਨ ਕਿਸਾਨਾਂ ਤੱਕ ਪਹੁੰਚਾਉਣ ’ਚ ਵੱਡੀ ਕਾਮਯਾਬੀ ਮਿਲੀ ਹੈ। ਹੁਣ ਸਰਕੁਲਰ ਅਰਥਚਾਰੇ ਵੱਲ ਧਿਆਨ ਦੇਣ ਦਾ ਸਮਾਂ ਆ ਗਿਆ ਹੈ। ਇਸ ਤਹਿਤ ਕਿਸਾਨਾਂ ਤੋਂ ਖਰੀਦੇ ਗਏ ਪਸ਼ੂਆਂ ਦੇ ਗੋਹੇ ਤੋਂ ਬਣਨ ਵਾਲੀ ਬਾਇਓਗੈਸ ਅਤੇ ਖਾਦ ਵੇਚ ਕੇ ਡੇਅਰੀ ਰਾਹੀਂ ਪੈਦਾ ਕੀਤੀ ਆਮਦਨ ’ਚ ਕਿਸਾਨਾਂ ਨੂੰ ਉਨ੍ਹਾਂ ਨੂੰ ਹਿੱਸਾ ਮਿਲੇਗਾ।’’ -ਪੀਟੀਆਈ
Advertisement
Advertisement
