ਨਵੀਂ ਦਿੱਲੀ, 19 ਸਤੰਬਰ
ਯੂਜੀਸੀ ਦੇ ਚੇਅਰਮੈਨ ਐੱਮ. ਜਗਦੀਸ਼ ਕੁਮਾਰ ਨੇ ਅੱਜ ਦੱਸਿਆ ਹੈ ਕਿ ਸਾਲ 2024-25 ਅਕਾਦਮਿਕ ਸੈਸ਼ਨ ਲਈ ਸੀਯੂਈਟੀ-ਯੂਜੀ ਪ੍ਰੀਖਿਆ 15 ਤੋਂ 31 ਮਈ ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸੈਸ਼ਨ 2024-25 ਲਈ ਸੀਯੂਈਟੀ-ਪੀਜੀ ਪ੍ਰੀਖਿਆ 11 ਤੋਂ 28 ਮਾਰਚ ਤੱਕ ਹੋਵੇਗੀ। ਚੇਅਰਮੈਨ ਨੇ ਜਾਣਕਾਰੀ ਦਿੱਛੀ ਕਿ 2024-25 ਲਈ ਕੌਮੀ ਯੋਗਤਾ ਪ੍ਰੀਖਿਆ (ਨੈਟ) 10 ਤੋਂ 21 ਜੂਨ ਤੱਕ ਹੋਵੇਗੀ।