DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CUET: ਪ੍ਰੀਖਿਆ ਡਿਜ਼ਾਈਨ ’ਤੇ ਨਜ਼ਰਸਾਨੀ ਦਾ ਸੱਦਾ

ਸੰਸਦੀ ਕਮੇਟੀ ਨੇ ਮਲਟੀਪਲ ਚੁਆਇਸ ਫਾਰਮੈਟ ਨੂੰ ਹਿੳੂਮੈਨਟੀਜ਼ ਤੇ ਸਮਾਜਿਕ ਸਿੱਖਿਆ ਲਈ ਗ਼ੈਰ-ਵਾਜਬ ਦੱਸਿਆ

  • fb
  • twitter
  • whatsapp
  • whatsapp
featured-img featured-img
ਭਾਰਤੀ ਹਵਾਈ ਫ਼ੌਜ ਦਾ ਹੈਲੀਕਾਪਟਰ ਨੀਟ-ਯੂ ਜੀ 2026 ਦੇ ਪ੍ਰਸ਼ਨ ਪੱਤਰਾਂ ਦਾ ਪੈਕੇਟ ਲੈ ਕੇ ਤਾਮਿਲ ਨਾਡੂ ਦੇ ਤਿਰੂਨੇਲਵਲੀ ਜ਼ਿਲ੍ਹੇ ਵਿੱਚ ਪਹੁੰਚਦਾ ਹੋਇਆ। -ਫੋਟੋ: ਪੀਟੀਆਈ
Advertisement

ਸੰਸਦੀ ਕਮੇਟੀ ਨੇ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਸੀ ਯੂ ਈ ਟੀ) ਬਾਰੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦਾ ਮਲਟੀਪਲ ਚੁਆਇਸ ਫਾਰਮੈਟ ਸ਼ਾਇਦ ਹਿਊਮੈਨਟੀਜ਼ ਤੇ ਸਮਾਜਿਕ ਸਿੱਖਿਆ ਲਈ ਢੁੱਕਵਾਂ ਨਹੀਂ। ਕਮੇਟੀ ਨੇ ਕੌਮੀ ਸਿੱਖਿਆ ਨੀਤੀ (ਐੱਨ ਈ ਪੀ) 2020 ਮੁਤਾਬਕ ਇਸ ਦੇ ਡਿਜ਼ਾਈਨ ਤੇ ਸਵਾਲਾਂ ਦੀ ਗੁਣਵੱਤਾ ਦੀ ਸਮੀਖਿਆ ਕੀਤੇ ਜਾਣ ਦੀ ਮੰਗ ਕੀਤੀ ਹੈ।

ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਦੀ ਅਗਵਾਈ ਵਾਲੀ ਸੰਸਦ ਦੀ ਸਥਾਈ ਕਮੇਟੀ ਨੇ ਕਿਹਾ ਕਿ ਵਿਦਿਆਰਥੀਆਂ, ਯੂਨੀਵਰਸਿਟੀਆਂ ਤੇ ਪੂਰੇ ਸਿੱਖਿਆ ਪ੍ਰਬੰਧ ਉੱਤੇ ਬੋਝ ਘਟਾਉਣ ਅਤੇ ਵੱਖ-ਵੱਖ ਬੋਰਡਾਂ ਤੋਂ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਬਰਾਬਰ ਮੌਕਾ ਦੇਣ’ ਦੇ ਇਰਾਦੇ ਨਾਲ ਸੀ ਯੂ ਈ ਟੀ ਅਕਾਦਮਿਕ ਸਾਲ 2022-23 ਵਿੱਚ ਲਿਆਂਦੀ ਗਈ ਸੀ। ਕਮੇਟੀ ਨੇ ਰਾਜ ਸਭਾ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੂੰ ਸੌਂਪੀ ਰਿਪੋਰਟ ਵਿੱਚ ਕਿਹਾ ਕਿ ਕਮੇਟੀ ਦੇ ਕੁਝ ਮੈਂਬਰ ਅੰਡਰ ਗਰੈਜੂਏਟ ਪੜ੍ਹਾਈ ਲਈ ਸੀ ਯੂ ਈ ਟੀ ਨੂੰ ਦਾਖ਼ਲੇ ਦੇ ਵਿਸ਼ਵਵਿਆਪੀ ਤਰੀਕੇ ਵਜੋਂ ਲਾਗੂ ਕਰਨ ਦੇ ਗੁਣ-ਦੋਸ਼ਾਂ ਬਾਰੇ ਸਹਿਮਤ ਨਹੀਂ ਹਨ। ਇਹ ਉੱਚ ਸਿੱਖਿਆ ਵਿਭਾਗ ਨਾਲ ਸਬੰਧਤ ਗਰਾਂਟਾਂ ਦੀਆਂ ਮੰਗਾਂ ਬਾਰੇ 364ਵੀਂ ਰਿਪੋਰਟ (2025-26) ਵਿੱਚ ਸ਼ਾਮਲ ਸਿਫ਼ਾਰਸ਼ਾਂ ਬਾਰੇ 381ਵੀਂ ਕਾਰਵਾਈ ਰਿਪੋਰਟ ਸੀ।

Advertisement

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਲਟੀਪਲ ਚੁਆਇਸ ਪ੍ਰਸ਼ਨਾਂ (ਐੱਮ ਸੀ ਕਿਊ) ਦੇ ਉੱਤਰ ਖ਼ਾਸ ਤੌਰ ’ਤੇ ਹਿਊਮੈਨਟੀਜ਼ ਤੇ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਲਈ ਢੁਕਵੇਂ ਨਹੀਂ, ਜੋ ਪਰਿਭਾਸ਼ਕ ਤੌਰ ’ਤੇ ਸੁਤੰਤਰ ਅਤੇ ਵਿਅਕਤੀਗਤ ਸੋਚ ’ਤੇ ਕੇਂਦਰਿਤ ਹਨ। ਕਮੇਟੀ ਪ੍ਰਸ਼ਨ ਪੱਤਰ ਦੀ ਗੁਣਵੱਤਾ ਅਤੇ ਸੀ ਯੂ ਈ ਟੀ ਪ੍ਰੀਖਿਆ ਦੇ ਡਿਜ਼ਾਈਨ ਦੀ ਸਮੀਖਿਆ ਬਾਰੇ ਸਿਫ਼ਾਰਸ਼ ਕਰਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਕੌਮੀ ਸਿੱਖਿਆ ਨੀਤੀ 2020 ਵਿਚਲੇ ਉਦੇਸ਼ ਨੂੰ ਪੂਰਾ ਕਰਦੀ ਹੈ।

Advertisement

ਮੁੜ ਨੀਟ-ਯੂ ਜੀ ਪ੍ਰੀਖਿਆ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਜੁਲਾਈ ’ਚ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜਸਟਿਸ ਪੀ ਐੱਸ ਨਰਸਿਮ੍ਹਾ ਦੀ ਅਗਵਾਈ ਵਾਲਾ ਬੈਂਚ ਨੀਟ-ਯੂ ਜੀ 2026 ਪ੍ਰੀਖਿਆ ਮੁੜ ਲੈਣ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਉੱਤੇ ਜੁਲਾਈ ਵਿੱਚ ਸੁਣਵਾਈ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਕਥਿਤ ਪੇਪਰ ਲੀਕ ਦੇ ਦੋਸ਼ਾਂ ਮਗਰੋਂ ਮੈਡੀਕਲ ਕੋਰਸਾਂ ’ਚ ਦਾਖ਼ਲਿਆਂ ਲਈ 3 ਮਈ ਨੂੰ ਲਈ ਨੀਟ-ਯੂ ਜੀ ਪ੍ਰੀਖਿਆ 12 ਮਈ ਨੂੰ ਰੱਦ ਕਰ ਦਿੱਤੀ ਸੀ। ਸੀ ਬੀ ਆਈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਦੋਂਕਿ ਮੁੜ ਪ੍ਰੀਖਿਆ 21 ਜੂਨ ਲਈ ਤਜਵੀਜ਼ਤ ਹੈ।

Advertisement
×