DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CRPF ਦੇ DG ਨੇ ਜਵਾਨਾਂ ਨੂੰ ਦਿੱਤਾ ਭਰੋਸਾ; ਡਿਊਟੀ ਦੌਰਾਨ ਕੀਤੀ ਗਈ ਹਰ ਜਾਇਜ਼ ਕਾਰਵਾਈ ਦੀ ਲਵਾਂਗਾ ਜ਼ਿੰਮੇਵਾਰੀ

ਜਵਾਨਾਂ ਨੂੰ ਕਿਹਾ; ਤੁਸੀਂ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਂਦੇ ਰਹੋ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਦਿੱਲੀ ਵਿੱਚ ਨੀਟ (NEET) ਪੇਪਰ ਲੀਕ ਵਿਰੁੱਧ ਹਾਲ ਹੀ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਕਥਿਤ ਤੌਰ ਉੱਤੇ ਲੋੜ ਤੋਂ ਵੱਧ ਤਾਕਤ ਅਤੇ ਪੈਲੇਟ ਗਨ (ਛਰ੍ਹੇ ਵਾਲੀਆਂ ਬੰਦੂਕਾਂ) ਦੀ ਵਰਤੋਂ ਨੂੰ ਲੈ ਕੇ ਮਚੇ ਭਾਰੀ ਵਿਵਾਦ ਦੇ ਵਿਚਕਾਰ, ਸੈਂਟਰਲ ਰਿਜ਼ਰਵ ਪੁਲੀਸ ਫੋਰਸ (CRPF) ਦੇ ਡਾਇਰੈਕਟਰ ਜਨਰਲ ਗਿਆਨੇਂਦਰ ਪ੍ਰਤਾਪ ਸਿੰਘ ਨੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਡਿਊਟੀ ਨਿਭਾਉਂਦੇ ਸਮੇਂ ਲਏ ਗਏ ਹਰ ਜਾਇਜ਼ ਫ਼ੈਸਲੇ ਦੇ ਨਾਲ ਖੜ੍ਹੇ ਰਹਿਣਗੇ ਅਤੇ ਜਿੱਥੇ ਵੀ ਜਵਾਬਦੇਹੀ ਬਣੇਗੀ, ਉਸ ਦੀ ਜ਼ਿੰਮੇਵਾਰੀ ਉਹ ਖ਼ੁਦ ਲੈਣਗੇ।

27 ਜੁਲਾਈ ਨੂੰ ਸੀ ਆਰ ਪੀ ਐੱਫ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਸੀ ਆਰ ਪੀ ਐੱਫ ਦੇ ਡਾਇਰੈਕਟਰ ਜਨਰਲ ਹੋਣ ਦੇ ਨਾਤੇ, ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਵੇਂ ਇਹ ਕੋਈ ਅਪਰੇਸ਼ਨਲ ਬਟਾਲੀਅਨ ਹੋਵੇ ਜਾਂ ਕਾਨੂੰਨ-ਵਿਵਸਥਾ ਯੂਨਿਟ, ਤੁਸੀਂ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਜੋ ਵੀ ਫ਼ੈਸਲੇ ਲੈਂਦੇ ਹੋ ਅਤੇ ਜੋ ਵੀ ਕਾਰਵਾਈ ਕਰਦੇ ਹੋ, ਮੈਂ ਉਨ੍ਹਾਂ ਸਾਰੇ ਫ਼ੈਸਲਿਆਂ ਅਤੇ ਕਾਰਵਾਈਆਂ ਦੀ ਜ਼ਿੰਮੇਵਾਰੀ ਲੈਂਦਾ ਹਾਂ। ਤੁਸੀਂ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਂਦੇ ਰਹੋ। ਜਿੱਥੇ ਵੀ ਜ਼ਿੰਮੇਵਾਰੀ ਜਾਂ ਜਵਾਬਦੇਹੀ ਲੈਣ ਦੀ ਲੋੜ ਪਵੇਗੀ, ਡਾਇਰੈਕਟਰ ਜਨਰਲ ਵਜੋਂ ਮੈਂ ਉਸ ਨੂੰ ਲਵਾਂਗਾ।"

Advertisement

ਉਨ੍ਹਾਂ ਦੀਆਂ ਇਹ ਟਿੱਪਣੀਆਂ ਜੰਤਰ-ਮੰਤਰ ਵਿਖੇ 'ਕੌਕਰੋਚ ਜਨਤਾ ਪਾਰਟੀ' (CJP) ਵੱਲੋਂ 20 ਜੁਲਾਈ ਨੂੰ ਕੱਢੇ ਗਏ 'ਸੰਸਦ ਚਲੋ' ਮਾਰਚ ਦੌਰਾਨ ਪੁਲੀਸ ਅਤੇ ਆਰ ਏ ਐੱਫ (RAF) ਦੀ ਕਾਰਵਾਈ ਨੂੰ ਲੈ ਕੇ ਵਧ ਰਹੀ ਆਲ਼ੋਚਨਾ ਦੇ ਵਿਚਕਾਰ ਆਈਆਂ ਹਨ।

Advertisement

ਸੀ ਆਰ ਪੀ ਐੱਫ ਦੇ ਅਧੀਨ ਆਉਂਦੀ ਇੱਕ ਵਿਸ਼ੇਸ਼ ਫ਼ੋਰਸ ਆਰ ਏ ਐੱਫ (RAF) ਪੈਲੇਟ ਗਨ ਦੀ ਕਥਿਤ ਵਰਤੋਂ ਨੂੰ ਲੈ ਕੇ ਜਾਂਚ ਦੇ ਘੇਰੇ ਵਿੱਚ ਹੈ ਅਤੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਇਸ ਦੇ ਜਵਾਨਾਂ ਨੂੰ ਇਹ ਬੰਦੂਕਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ।

ਸੂਤਰਾਂ ਅਨੁਸਾਰ, 20 ਜੁਲਾਈ ਦੀ ਕਾਰਵਾਈ ਦੌਰਾਨ ਆਰ ਏ ਐੱਫ ਦੀ ਭੂਮਿਕਾ ਦੀ ਅੰਦਰੂਨੀ ਸਮੀਖਿਆ ਦੌਰਾਨ ਫ਼ੋਰਸ ਨੂੰ ਸਮਝਦਾਰੀ ਵਾਲੀ ਪੁਲਿਸਿੰਗ ਦੇ ਸਿਧਾਂਤ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਸੀ।

ਨੀਟ ਪੇਪਰ ਲੀਕ ਅਤੇ ਇੱਕ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਬਾਰੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਪ੍ਰਦਰਸ਼ਨਕਾਰੀ ਸੁਰੱਖਿਆ ਕਰਮੀਆਂ ਨਾਲ ਭਿੜ ਗਏ ਸਨ।

ਖ਼ਬਰਾਂ ਮੁਤਾਬਕ ਕਈ ਪ੍ਰਦਰਸ਼ਨਕਾਰੀਆਂ ਉੱਤੇ ਪੈਲੇਟ ਗਨ (ਛਰ੍ਹੇ ਵਾਲੀਆਂ ਬੰਦੂਕਾਂ) ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ।

Advertisement
×