DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Shimla ’ਚ ਸੈਲਾਨੀਆਂ ਦਾ ਹਜੂਮ ਉਮੜਿਆ

45 ਦਿਨਾਂ ’ਚ 15 ਲੱਖ ਵਾਹਨ ਪੁੱਜੇ; ਆਵਾਜਾੲੀ ਸਥਿਤੀ ਨਾਲ ਨਜਿੱਠਣ ਲੲੀ ਪੰਜ ਨੁਕਾਤੀ ਯੋਜਨਾ ਤਿਆਰ

  • fb
  • twitter
  • whatsapp
  • whatsapp
featured-img featured-img
ਸ਼ਿਮਲਾ ਵਿੱਚ ਬੁੱਧਵਾਰ ਨੂੰ ਮੀਂਹ ਦਰਮਿਆਨ ਛਤਰੀਆਂ ਲੈ ਕੇ ਘੁੰਮਦੇ ਹੋਏ ਸੈਲਾਨੀ। -ਫੋਟੋ: ਪੀਟੀਆਈ
Advertisement

ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਕਾਰਨ ਦਿੱਲੀ, ਪੰਜਾਬ, ਹਰਿਆਣਾ ਦੇ ਲੋਕਾਂ ਨੇ ਪਰਿਵਾਰਾਂ ਨਾਲ ਹਿਮਾਚਲ ਪ੍ਰਦੇਸ਼ ਵੱਲ ਵਹੀਰਾਂ ਘੱਤ ਲਈਆਂ ਹਨ, ਜਿਸ ਕਾਰਨ ਸ਼ਿਮਲਾ ਵਿੱਚ ਸੈਲਾਨੀਆਂ ਦੀ ਭੀੜ ਜੁਟ ਗਈ ਹੈ। ਪਹਿਲੀ ਮਈ ਤੋਂ 15 ਜੂਨ ਦਰਮਿਆਨ ਪਿਛਲੇ 45 ਦਿਨਾਂ ਵਿੱਚ ਲਗਪਗ 15 ਲੱਖ ਵਾਹਨ ਸ਼ਿਮਲਾ ਵਿੱਚ ਦਾਖ਼ਲ ਹੋਏ ਹਨ। ਭੀੜ ਕਾਰਨ ਹਾਈਵੇਅ ਅਤੇ ਲਿੰਕ ਰੋਡ ’ਤੇ ਜਾਮ ਦੀ ਸਥਿਤੀ ਬਣ ਰਹੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸ਼ਿਮਲਾ ਪੁਲੀਸ ਨੇ ਵਿਸ਼ੇਸ਼ ਪੰਜ-ਨੁਕਾਤੀ ਯੋਜਨਾ ਤਿਆਰ ਕੀਤੀ ਹੈ ਤਾਂ ਕਿ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਿਆ ਜਾ ਸਕੇ। ਹੋਟਲ ਮਾਲਕਾਂ ਮੁਤਾਬਕ ਪਿਛਲੇ ਹਫ਼ਤੇ ਹਿਮਾਚਲ ਪ੍ਰਦੇਸ਼ ਵਿੱਚ ਹੋਟਲਾਂ ਅਤੇ ਰੈਸਤਰਾਂ ’ਚ ਹਫ਼ਤੇ ਦੇ ਦਿਨਾਂ ਦੌਰਾਨ ਸੈਲਾਨੀਆਂ ਦੀ ਮੌਜੂਦਗੀ 60-70 ਫ਼ੀਸਦੀ ਰਹੀ, ਜਦਕਿ ਹਫ਼ਤੇ ਦੇ ਆਖ਼ਰੀ ਦਿਨਾਂ ਵਿੱਚ ਇਹ ਵਧ ਕੇ 80-90 ਫ਼ੀਸਦੀ ਹੋ ਗਈ। ਐੱਸ ਪੀ ਗੌਰਵ ਸਿੰਘ ਨੇ ਦੱਸਿਆ ਕਿ ਅੰਦਰੂਨੀ ਸੜਕਾਂ ਵਿਚਲੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਰੁਕਾਵਟਾਂ ਦੂਰ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਸੈਲਾਨੀਆਂ ਦੀ ਭੀੜ ਨੂੰ ਸੰਭਾਲਣਾ ਕੋਈ ਵੱਡੀ ਸਮੱਸਿਆ ਨਹੀਂ ਹੈ।

ਇੱਥੇ ਟਰੈਫਿਕ ਕਾਬੂ ਕਰਨ ਲਈ ਪੁਲੀਸ ਨੇ 210 ਵਾਧੂ ਪੁਲੀਸ ਕਰਮਚਾਰੀ, ਹੋਮ ਗਾਰਡ ਅਤੇ ਵਾਲੰਟੀਅਰ ਤਾਇਨਾਤ ਕੀਤੇ ਹਨ। ਸ਼ਿਮਲਾ ਨੂੰ ਪੰਜ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦੀ ਜ਼ਿੰਮੇਵਾਰੀ ਇੱਕ ਗਜ਼ਟਿਡ ਅਫ਼ਸਰ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਤੁਰੰਤ ਕਾਰਵਾਈ ਲਈ ਮੋਟਰਸਾਈਕਲ ਸਵਾਰ ਪੁਲੀਸ ਕਰਮਚਾਰੀਆਂ ਦੀ ਗਿਣਤੀ ਵਧਾ ਕੇ 32 ਕਰ ਦਿੱਤੀ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਇੰਟਰਸੈਪਟਰ ਵਾਹਨ ਵੀ ਲਾਏ ਗਏ ਹਨ।

Advertisement

ਬਦਲਵੇਂ ਰਸਤਿਆਂ ਦੀ ਵਰਤੋਂ ਦੀ ਸਲਾਹ

Advertisement

ਪੁਲੀਸ ਮੁਤਾਬਕ ਸ਼ਹਿਰ ਦੀ ਮੁੱਖ ਕਾਰਟ ਰੋਡ ’ਤੇ ਬੱਸਾਂ ਜਾਂ ਟਰੱਕਾਂ ਵਰਗੇ ਭਾਰੀ ਵਾਹਨਾਂ ਦਾ ਖ਼ਰਾਬ ਹੋਣਾ ਅਤੇ ਪ੍ਰਾਈਵੇਟ ਬੱਸਾਂ ਦਾ ਗ਼ਲਤ ਥਾਵਾਂ ’ਤੇ ਰੁਕਣਾ ਜਾਮ ਦਾ ਵੱਡਾ ਕਾਰਨ ਬਣਦਾ ਹੈ। ਸਿੰਗਲ ਲੇਨ ਸੜਕ ਹੋਣ ਕਰ ਕੇ ਖ਼ਰਾਬ ਵਾਹਨ ਨੂੰ ਹਟਾਉਣ ਲਈ ਕਰੇਨ ਲਿਆਉਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ, ਇਸ ਲਈ ਹੁਣ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਕਰੇਨਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਮੰਗਲਵਾਰ ਨੂੰ ਵੀ ਅਜਿਹੇ ਪੰਜ ਵਾਹਨ ਖ਼ਰਾਬ ਹੋਏ ਸਨ। ਇਸ ਤੋਂ ਇਲਾਵਾ ਕੁਫ਼ਰੀ, ਨਾਰਕੰਡਾ, ਠਿਓਗ ਅਤੇ ਕਿੰਨੌਰ ਜਾਣ ਵਾਲੇ ਸੈਲਾਨੀਆਂ ਨੂੰ ਸ਼ਹਿਰ ਦੇ ਅੰਦਰ ਆਉਣ ਦੀ ਬਜਾਏ ਸ਼ੋਗੀ-ਮੇਹਲੀ ਬਾਈਪਾਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਰੋਜ਼ਾਨਾ ਲਗਪਗ 800 ਵਾਹਨਾਂ ਨੂੰ ਇਸ ਬਾਈਪਾਸ ਰਾਹੀਂ ਭੇਜਿਆ ਜਾ ਰਿਹਾ ਹੈ।

Advertisement
×