ਭਾਜਪਾ ਦੇ ਭਾਰਤ ’ਚ ਔਰਤਾਂ ਨਾਲੋਂ ਗਊ ਰੱਖਿਆ ਵਧੇਰੇ ਅਹਿਮ: PDP Chief Mehbooba Mufti
ਪੀ ਡੀ ਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਦੇਸ਼ ਵਿੱਚ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਥੇ ਔਰਤਾਂ ਦੀ ਸੁਰੱਖਿਆ ਨਾਲੋਂ ਗਊ ਰੱਖਿਆ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਮਹਿਬੂਬਾ ਨੇ...
ਪੀ ਡੀ ਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਦੇਸ਼ ਵਿੱਚ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਥੇ ਔਰਤਾਂ ਦੀ ਸੁਰੱਖਿਆ ਨਾਲੋਂ ਗਊ ਰੱਖਿਆ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਮਹਿਬੂਬਾ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਭਾਜਪਾ ਦੇ ਭਾਰਤ ਵਿੱਚ ਗਊ ਰੱਖਿਆ, ਔਰਤਾਂ ਦੀ ਸੁਰੱਖਿਆ ਨਾਲੋਂ ਵੱਡੀ ਤਰਜੀਹ ਬਣ ਗਈ ਹੈ। ਗਊ ਹੱਤਿਆ ਦੇ ਮਹਿਜ਼ ਸ਼ੱਕ ’ਤੇ ਲੋਕਾਂ ਦਾ ਹਜੂਮੀ ਕਤਲ ਕਰ ਦਿੱਤਾ ਜਾਂਦਾ ਹੈ। ਦੂਜੇ ਪਾਸੇ, ਜਦੋਂ ਔਰਤਾਂ ਨੂੰ ਜਬਰ ਜਨਾਹ, ਜਿਨਸੀ ਹਿੰਸਾ ਅਤੇ ਦਰਿੰਦਗੀ ਤੋਂ ਬਚਾਉਣ ਦੀ ਗੱਲ ਆਉਂਦੀ ਹੈ, ਤਾਂ ਦੋਸ਼ੀ ਬਲਾਤਕਾਰੀਆਂ ਨੂੰ ਨਾ ਸਿਰਫ ਇੱਕ ਤੋਂ ਬਾਅਦ ਇੱਕ ਪੈਰੋਲ ਮਿਲਦੀ ਹੈ ਸਗੋਂ ਪੂਰੀ ਸਰਪ੍ਰਸਤੀ ਵੀ ਮਿਲਦੀ ਹੈ।’’ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਗਊ ਰੱਖਿਆ ਦੇ ਨਾਂ ’ਤੇ ਲਗਾਈ ਜਾਂਦੀ ਤਾਕਤ ਦਾ ਅੱਧਾ ਹਿੱਸਾ ਵੀ ਔਰਤਾਂ ਦੀ ਸੁਰੱਖਿਆ ’ਤੇ ਖਰਚ ਕੀਤਾ ਜਾਵੇ, ਤਾਂ ਭਾਰਤ ਔਰਤਾਂ ਲਈ ਬਹੁਤ ਸੁਰੱਖਿਅਤ ਥਾਂ ਬਣ ਸਕਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਗਊਆਂ ਦੇ ਨਾਂ ’ਤੇ ਗੁੰਡਾਗਰਦੀ ਕਰਨ ਵਿੱਚ ਲਗਾਈ ਗਈ ਊਰਜਾ ਦਾ ਅੱਧਾ ਹਿੱਸਾ ਵੀ ਔਰਤਾਂ ਦੀ ਸੁਰੱਖਿਆ ਵਿੱਚ ਲਗਾਇਆ ਜਾਵੇ, ਤਾਂ ਭਾਰਤ ਹਰੇਕ ਧੀ, ਭੈਣ ਅਤੇ ਮਾਂ ਲਈ ਕਿਤੇ ਵੱਧ ਸੁਰੱਖਿਅਤ ਥਾਂ ਬਣ ਜਾਵੇਗਾ।’’

