ਕੋਵਿਡ: ਇਕੋ ਦਿਨ ’ਚ ਨਵੇਂ ਪੀੜਤਾਂ ਨਾਲੋਂ ਵੱਧ ਵਿਅਕਤੀ ਤੰਦਰੁਸਤ

ਕੋਵਿਡ: ਇਕੋ ਦਿਨ ’ਚ ਨਵੇਂ ਪੀੜਤਾਂ ਨਾਲੋਂ ਵੱਧ ਵਿਅਕਤੀ ਤੰਦਰੁਸਤ

ਨਵੀਂ ਦਿੱਲੀ, 20 ਸਤੰਬਰ

ਭਾਰਤ ਵਿਚ ਕਰੋਨਾਵਾਇਰਸ ਪੀੜਤਾਂ ਦੇ ਇਕੋ ਦਿਨ ਵਿਚ ਤੰਦਰੁਸਤ ਹੋਣ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਵੱਧ ਦਰਜ ਕੀਤੀ ਗਈ ਹੈ। ਲਾਗ਼ ਦਾ ਸ਼ਿਕਾਰ ਹੋਏ 94,612 ਜਣੇ ਅੱਜ ਵਾਇਰਸ ਤੋਂ ਉੱਭਰ ਗਏ ਹਨ। ਸਿਹਤ ਮੰਤਰਾਲੇ ਮੁਤਾਬਕ ਕੁੱਲ ਮਾਮਲੇ 54 ਲੱਖ ਤੋਂ ਪਾਰ ਹੋ ਗਏ ਹਨ। ਮੁਲਕ ਦੀ ਰਿਕਵਰੀ ਦਰ ਇਸ ਵੇਲੇ 79.68 ਫ਼ੀਸਦ ਹੈ। ਪਿਛਲੇ 24 ਘੰਟਿਆਂ ਦੌਰਾਨ 92,605 ਜਣੇ ਕੋਵਿਡ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਭਾਰਤ ਵਿਚ ਹੁਣ ਤੱਕ ਕਰੋਨਾਵਾਇਰਸ ਦੇ ਕੁੱਲ 54,00,619 ਮਾਮਲੇ ਸਾਹਮਣੇ ਆ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ ਵੀ 86,752 ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਾਰਨ 1133 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ 43,03,043 ਲੋਕ ਠੀਕ ਹੋ ਚੁੱਕੇ ਹਨ। ਸਰਗਰਮ ਕੇਸਾਂ ਦੀ ਗਿਣਤੀ 10,10,824 ਹੈ ਜੋ ਕਿ ਸਾਹਮਣੇ ਆ ਚੁੱਕੇ ਕੁੱਲ ਕੇਸਾਂ ਦਾ 18.72 ਫ਼ੀਸਦ ਹੈ।  ਮੁਲਕ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਰਿਕਾਰਡ 12 ਲੱਖ ਤੋਂ ਵੱਧ (12,06,806) ਟੈਸਟ ਕੀਤੇ ਗਏ ਹਨ। ਇਸ ਤਰ੍ਹਾਂ ਹੁਣ ਤੱਕ ਦੇਸ਼ ਵਿਚ ਕੁੱਲ 6.36 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ 8 ਅਪਰੈਲ ਤੱਕ ਮੁਲਕ ਵਿਚ ਰੋਜ਼ਾਨਾ ਦਸ ਹਜ਼ਾਰ ਟੈਸਟ ਹੀ ਕੀਤੇ ਜਾ ਰਹੇ ਸਨ। ਦਸ ਲੱਖ ਲੋਕਾਂ ਪਿੱਛੇ ਹੁਣ ਤੱਕ 46,131 ਟੈਸਟ ਕੀਤੇ ਜਾ ਚੁੱਕੇ ਹਨ। ਨਵੀਆਂ 1133 ਮੌਤਾਂ ਵਿਚੋਂ 425 ਮਹਾਰਾਸ਼ਟਰ, 114 ਕਰਨਾਟਕ, 84 ਉੱਤਰ ਪ੍ਰਦੇਸ਼, 66 ਤਾਮਿਲਨਾਡੂ, 58 ਆਂਧਰਾ ਪ੍ਰਦੇਸ਼, 56 ਪੱਛਮੀ ਬੰਗਾਲ, 42 ਮੱਧ ਪ੍ਰਦੇਸ਼, 38 ਦਿੱਲੀ ਤੇ ਬਾਕੀ ਹੋਰ ਰਾਜਾਂ ਵਿਚ ਹੋਈਆਂ ਹਨ। -ਪੀਟੀਆਈ

ਪਲਾਜ਼ਮਾ ਬੈਂਕਾਂ ਦੀ ਗਿਣਤੀ ਬਾਰੇ ਕੇਂਦਰ ਕੋਲ ਅੰਕੜੇ ਨਹੀਂ

ਰਾਜ ਸਭਾ ਵਿਚ ਸਿਹਤ ਰਾਜ ਮੰਤਰੀ ਅਸ਼ਵਿਨੀ ਚੌਬੇ ਨੇ ਅੱਜ ਲਿਖਤੀ ਜਵਾਬ ਦਾਖ਼ਲ ਕਰ ਕੇ ਦੱਸਿਆ ਕਿ ਸਿਹਤ ਮੰਤਰਾਲੇ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਮੁੱਖ ਤੌਰ ’ਤੇ ਪਲਾਜ਼ਮਾ ਥੈਰੇਪੀ ਦੀ ਸਿਫ਼ਾਰਿਸ਼ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਪਲਾਜ਼ਮਾ ਬੈਂਕ ਕਾਇਮ ਕਰਨ ਦੀ ਕੋਈ ਤਜਵੀਜ਼ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੇ ਇਸ ਲਈ ਕਦਮ ਚੁੱਕੇ ਹਨ ਪਰ ਅਜਿਹੇ ਬੈਂਕਾਂ ਦੀ ਗਿਣਤੀ ਬਾਰੇ ਕੇਂਦਰ ਸਰਕਾਰ ਕੋਲ ਅੰਕੜੇ ਨਹੀਂ ਹਨ।         

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All