ਕੋਵਿਡ-19: ਮੁਲਕ ਵਿੱਚ 88 ਦਿਨਾਂ ਬਾਅਦ ਸਭ ਤੋਂ ਘੱਟ 53,256 ਨਵੇਂ ਮਾਮਲੇ

ਕੋਵਿਡ-19: ਮੁਲਕ ਵਿੱਚ 88 ਦਿਨਾਂ ਬਾਅਦ ਸਭ ਤੋਂ ਘੱਟ 53,256 ਨਵੇਂ ਮਾਮਲੇ

ਨਵੀਂ ਦਿੱਲੀ, 21 ਜੂਨਭਾਰਤ ਵਿੱਚ 88 ਦਿਨਾਂ ਬਾਅਦ, ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ ਸਭ ਤੋਂ ਘੱਟ 53,256 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਕੇਸਾਂ ਬਾਅਦ ਕਰੋਨਾ ਲਾਗ ਦੇ ਕੁਲ ਮਾਮਲੇ ਵਧ ਕੇ 2,99,35,221 ਹੋ ਗਏ ਹਨ। ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵੀ ਘਟ ਕੇ 7,02,887 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ 1422 ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋਈ ਹੈ, ਜਿਸ ਨਾਲ ਮਿ੍ਤਕਾਂ ਦੀ ਗਿਣਤੀ ਵਧ ਕੇ 3,88,135 ਹੋ ਗਈ ਹੈ। ਮੁਲਕ ਵਿੱਚ 65 ਦਿਨਾਂ ਬਾਅਦ ਲਾਗ ਨਾਲ ਮਰਨ ਵਾਲਿਆਂ ਦੇ ਇੰਨ੍ਹੇ ਘੱਟ ਮਾਮਲੇ ਸਾਹਮਣੇ ਆਏ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All