ਨਵੀਂ ਦਿੱਲੀ, 7 ਸਤੰਬਰ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਕਿਸੇ ਐੱਫਆਈਆਰ ਵਿਚ ਦੇਰੀ ਹੁੰਦੀ ਹੈ ਅਤੇ ਸਹੀ ਵਿਆਖਿਆ ਦੀ ਘਾਟ ਹੁੰਦੀ ਹੈ ਤਾਂ ਅਦਾਲਤਾਂ ਇਸਤਗਾਸਾ ਪੱਖ ਦੀ ਕਹਾਣੀ ਵਿਚ ਘਟਨਾਵਾਂ ਨੂੰ ਵਧਾ ਚੜ੍ਹਾਅ ਕੇ ਪੇਸ਼ ਕਰਨ ਦੀ ਸੰਭਾਵਨਾ ਖਤਮ ਕਰਨ ਲਈ ਚੌਕਸ ਰਹਿਣ ਤੇ ਸਬੂਤ ਦੀ ਸਾਵਧਾਨੀ ਨਾਲ ਘੋਖ ਕਰਨ। ਸਿਖਰਲੀ ਅਦਾਲਤ ਨੇ ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ, ਜਨਿ੍ਹਾਂ ਨੂੰ ਛੱਤੀਸਗੜ੍ਹ ਹਾਈ ਕੋਰਟ ਨੇ 1989 ਵਿੱਚ ਦਰਜ ਕੇਸ ਵਿੱਚ ਕਤਲ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।