DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India-China ਵਿਚਾਲੇ ਕੋਰ ਕਮਾਂਡਰ ਪੱਧਰ ਦੀ ਮੀਟਿੰਗ

ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਬਰਕਰਾਰ ਰੱਖਣ ਬਾਰੇ ਚਰਚਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੇ ਸੰਭਾਵੀ ਦੌਰੇ ਤੋਂ ਹਫ਼ਤਾ ਪਹਿਲਾਂ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਨੇੜੇ ਭਾਰਤ ਅਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਨੇ ਮੀਟਿੰਗ ਕੀਤੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ ਰਾਜ ਦੇ ਅੰਜਾਵ ਜ਼ਿਲ੍ਹੇ ਵਿੱਚ ਕਿਬੀਥੂ ਦੇ ਉੱਤਰ ਵਿੱਚ ਵਾਚਾ ਵਿਖੇ ‘ਬਾਰਡਰ ਪਰਸੋਨਲ ਮੀਟਿੰਗ’ ਪੁਆਇੰਟ ’ਤੇ ਕੋਰ-ਕਮਾਂਡਰ ਪੱਧਰ ਦੇ ਅਧਿਕਾਰੀਆਂ ਦਰਮਿਆਨ ਹੋਈ ਹੈ। ਹਾਲੇ ਤੱਕ ਰੱਖਿਆ ਮੰਤਰਾਲੇ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਵਿੱਚ ਐੱਲ ਏ ਸੀ ’ਤੇ ਸ਼ਾਂਤੀ ਬਣਾਈ ਰੱਖਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਹੈ।

ਭਾਰਤ ਦੀ ਨੁਮਾਇੰਦਗੀ ਆਰਮੀ ਦੀ 3 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਨੇ ਕੀਤੀ। ਇਹ ਮੀਟਿੰਗ ਆਗਾਮੀ ਬ੍ਰਿਕਸ ਸੰਮੇਲਨ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਹੋਈ ਹੈ ਜਿੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਜਿਹੇ ਹੋਰ ਨੇਤਾਵਾਂ ਨਾਲ ਸ਼ੀ ਜਿਨਪਿੰਗ ਨੇ ਨਵੀਂ ਦਿੱਲੀ ਪਹੁੰਚਣਾ ਹੈ।

Advertisement

ਫ਼ੌਜੀ ਡਰੋਨਾਂ ਲਈ ਵਿਸ਼ੇਸ਼ ਲੈਬ ਸਥਾਪਤ

ਨਵੀਂ ਦਿੱਲੀ: ਫ਼ੌਜੀ ਡਰੋਨਾਂ ਦੀ ਇਲੈਕਟ੍ਰਾਨਿਕ ਸੁਰੱਖਿਆ ਮਜ਼ਬੂਤ ਕਰਨ ਲਈ ਫ਼ੌਜ ਨੇ ਇੱਥੇ ਵਿਸ਼ੇਸ਼ ਲੈਬ ਸਥਾਪਤ ਕੀਤੀ ਹੈ। ਨਵੀਂ ਦਿੱਲੀ ਵਿੱਚ ਬਣੀ ਇਸ ‘ਆਸ਼ਵਸਤ’ ਪ੍ਰਣਾਲੀ ਰਾਹੀਂ ਡਰੋਨਾਂ ਵਿੱਚ ਵਰਤੇ ਚੀਨੀ ਪੁਰਜ਼ਿਆਂ ਅਤੇ ਸਾਫਟਵੇਅਰ ਦੀਆਂ ਸੰਭਾਵੀ ਕਮਜ਼ੋਰੀਆਂ ਦੀ ਜਾਂਚ ਕੀਤੀ ਜਾਵੇਗੀ। ਹਰ ਡਰੋਨ ਦੀ ਜਾਂਚ ਕਰ ਕੇ ਇਹ ਵੀ ਪਤਾ ਲਾਇਆ ਜਾਵੇਗਾ ਕਿ ਉਸ ਵਿੱਚ ਕੋਈ ਤਬਦੀਲੀ ਤਾਂ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਇਹ ਲੈਬ ਜੀ ਪੀ ਐੱਸ ਵਿੱਚ ਛੇੜਛਾੜ ਦੀ ਵੀ ਜਾਂਚ ਕਰੇਗੀ। ਇਹ ਵਿਸ਼ੇਸ਼ ਸਿਸਟਮ ਡੀ ਜੀ ਈ ਐੱਮ ਈ ਲਈ ਤਿਆਰ ਕੀਤਾ ਗਿਆ ਹੈ।

Advertisement

Advertisement
×