ਨਵੀਂ ਦਿੱਲੀ, 15 ਜੂਨ
ਮੁਲਕ ’ਚ ਕਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਲਗਾਤਾਰ ਤੀਜੇ ਦਿਨ ਸੋਮਵਾਰ ਨੂੰ 11 ਹਜ਼ਾਰ ਤੋਂ ਵੱਧ ਕਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3,32,424 ਹੋ ਗਈ ਹੈ ਜਦਕਿ ਬੀਤੇ 24 ਘੰਟਿਆਂ ਦੌਰਾਨ 325 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 9,520 ’ਤੇ ਪਹੁੰਚ ਗਿਆ ਹੈ। ਦੇਸ਼ ’ਚ ਕਰੋਨਾ ਦੇ 1,53,106 ਸਰਗਰਮ ਕੇਸ ਹਨ ਜਦਕਿ 1,69,797 ਵਿਅਕਤੀ ਠੀਕ ਹੋ ਚੁੱਕੇ ਹਨ। ਅਧਿਕਾਰੀ ਮੁਤਾਬਕ ਹੁਣ ਤੱਕ ਕੁੱਲ ਮਰੀਜ਼ਾਂ ’ਚੋਂ 51.07 ਫ਼ੀਸਦ ਠੀਕ ਹੋ ਚੁੱਕੇ ਹਨ।
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 11,502 ਨਵੇਂ ਕੇਸ ਸਾਹਮਣੇ ਆਏ ਹਨ। ਸੱਜਰੀਆਂ 325 ਮੌਤਾਂ ’ਚੋਂ 120 ਮਹਾਰਾਸ਼ਟਰ ’ਚ, 56 ਦਿੱਲੀ ’ਚ, 38 ਤਾਮਿਲਨਾਡੂ ਅਤੇ 29 ਗੁਜਰਾਤ ’ਚ ਹੋਈਆਂ ਹਨ। ਮਹਾਮਾਰੀ ਨਾਲ ਪੀੜਤ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਭਾਰਤ ਚੌਥੇ ਸਥਾਨ ’ਤੇ ਹੈ। ਇਸੇ ਦੌਰਾਨ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਭਾਵੇਂ ਕਿ ਦਿੱਲੀ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਇਸ ਦੇ ਬਾਵਜੂਦ ਦਿੱਲੀ ਵਿੱਚ ਇਕ ਹੋਰ ਲੌਕਡਾਊਨ ਕਰਨ ਦੀ ਕੋਈ ਯੋਜਨਾ ਨਹੀਂ ਹੈ। -ਪੀਟੀਆਈ
ਦਿੱਲੀ ’ਚ ਕਰੋਨਾ ਖਿਲਾਫ਼ ਰਲ ਕੇ ਜੰਗ ਲੜੀ ਜਾਵੇ: ਸ਼ਾਹ
ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਕਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਕਿ ਊਹ ਸਾਰੇ ਮੱਤਭੇਦ ਭੁਲਾ ਕੇ ਕਰੋਨਾ ਖਿਲਾਫ਼ ਰਲ ਕੇ ਜੰਗ ਲੜਨ। ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪਾਰਟੀਆਂ ਆਪਣੇ ਵਰਕਰਾਂ ਨੂੰ ਦਿੱਲੀ ਸਰਕਾਰ ਵੱਲੋਂ ਕਰੋਨਾਵਾਇਰਸ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਵਾਊਣ ਦੇ ਕੰਮ ’ਚ ਲਗਾਊਣ। ਬੈਠਕ ’ਚ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਬਸਪਾ ਦੇ ਆਗੂਆਂ ਨੇ ਸ਼ਿਰਕਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਰਕਰਾਂ ਦੇ ਜ਼ਮੀਨੀ ਪੱਧਰ ’ਤੇ ਊਤਰਨ ਨਾਲ ਲੋਕਾਂ ’ਚ ਭਰੋਸਾ ਵਧੇਗਾ ਅਤੇ ਦਿੱਲੀ ’ਚ ਹਾਲਾਤ ਛੇਤੀ ਸੁਧਰ ਜਾਣਗੇ। ਬੈਠਕ ਤੋਂ ਬਾਅਦ ਊਨ੍ਹਾਂ ਕਿਹਾ,‘‘ਸਾਨੂੰ ਦਿੱਲੀ ’ਚ ਨਵੇਂ ਤਰੀਕੇ ਅਪਣਾ ਕੇ ਕਰੋਨਾ ਟੈਸਟਿੰਗ ਵਧਾਊਣੀ ਪਵੇਗੀ।’’ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸ੍ਰੀ ਸ਼ਾਹ ਨੇ ਕਰੋਨਾ ਮਹਾਮਾਰੀ ’ਤੇ ਨੱਥ ਪਾਊਣ ਲਈ ਊਠਾਏ ਗਏ ਕਦਮਾਂ ਦੀ ਜਾਣਕਾਰੀ ਆਗੂਆਂ ਨੂੰ ਦਿੱਤੀ ਅਤੇ ਊਨ੍ਹਾਂ ਤੋਂ ਵਿਚਾਰ ਵੀ ਮੰਗੇ। ਸਰਬ ਪਾਰਟੀ ਮੀਟਿੰਗ ਤੋਂ ਬਾਅਦ ਸ਼ਾਮ ਚਾਰ ਵਜੇ ਦੇ ਕਰੀਬ ਸ੍ਰੀ ਸ਼ਾਹ ਨੇ ਲੋਕ ਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਦਾ ਦੌਰਾ ਕਰਕੇ ਊਥੇ ਕਰੋਨਾ ਕੇਸਾਂ ਲਈ ਤਿਆਰੀ ਦਾ ਜਾਇਜ਼ਾ ਲਿਆ। ਇਹ ਹਸਪਤਾਲ ਪਿਛਲੇ ਦਿਨੀਂ ਊਸ ਸਮੇਂ ਸੁਰਖੀਆਂ ’ਚ ਆਇਆ ਸੀ ਜਦੋਂ ਊਥੋਂ ਦੇ ਵਾਰਡਾਂ ਦੇ ਕਈ ਵੀਡੀਓ ਸਾਹਮਣੇ ਆਏ ਸਨ ਜਿਨ੍ਹਾਂ ’ਚ ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਫਰਸ਼ ’ਤੇ ਪਈਆਂ ਸਨ। ਵੀਡੀਓਜ਼ ’ਚ ਨਜ਼ਰ ਆ ਰਿਹਾ ਸੀ ਕਿ ਕਈ ਬਜ਼ੁਰਗ ਮਰੀਜ਼ਾਂ ਦੀ ਸਾਰ ਨਹੀਂ ਲਈ ਜਾ ਰਹੀ ਸੀ ਅਤੇ ਊਹ ਸਹਾਇਤਾ ਲਈ ਚੀਕਾਂ ਮਾਰ ਰਹੇ ਸਨ। ਊਂਜ ਹਸਪਤਾਲ ਨੇ ਦਾਅਵਾ ਕੀਤਾ ਸੀ ਕਿ ਕਈ ਮਰੀਜ਼ ਊਥੋਂ ਤੰਦਰੁਸਤ ਹੋ ਕੇ ਗਏ ਹਨ ਅਤੇ ਇਹ ਵੀਡੀਓਜ਼ ਹੋਰ ਸਮਿਆਂ ਦੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਿਹਤ ਮੰਤਰੀ ਹਰਸ਼ ਵਰਧਨ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਸ ’ਚ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਕਈ ਊਪਰਾਲਿਆਂ ਦਾ ਐਲਾਨ ਕੀਤਾ ਸੀ। -ਪੀਟੀਆਈ