ਕਰੋਨਾ: ਮਹਾਰਾਸ਼ਟਰ ’ਚ ਤਾਲਾਬੰਦੀ 31 ਜੁਲਾਈ ਤੱਕ ਵਧਾਈ

* ਨਾਗਲੈਂਡ ’ਚ 15 ਜੁਲਾਈ ਤੱਕ ਵਧੀ ਤਾਲਾਬੰਦੀ

ਕਰੋਨਾ: ਮਹਾਰਾਸ਼ਟਰ ’ਚ ਤਾਲਾਬੰਦੀ 31 ਜੁਲਾਈ ਤੱਕ ਵਧਾਈ

ਮੁੰਬਈ/ਕੋਹਿਮਾ, 29 ਜੂਨ

ਮਹਾਰਾਸ਼ਟਰ ’ਚ ਕਰੋਨਾ ਲਾਗ ਦੇ ਕੇਸਾਂ ’ਚ ਨਿਰੰਤਰ ਵਾਧੇ ਦੇ ਚੱਲਦਿਆਂ ਸਰਕਾਰ ਨੇ ਸੂਬੇ ਅੰਦਰ ਤਾਲਾਬੰਦੀ 31 ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਸਰਕਾਰ ਮੁਤਾਬਕ ਸੂਬੇ ’ਚ ਮੌਜੂਦਾ ਤਾਲਾਬੰਦੀ ਦੇ ਨਿਯਮ ਜਾਰੀ ਰਹਿਣਗੇ ਅਤੇ ਅਗਲੇ ਮਹੀਨੇ ਪਾਬੰਦੀਆਂ ’ਚ ਢਿੱਲ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ ਬਾਹਰੋਂ ਆਉਣ ਵਾਲੇ, ਜ਼ਰੂਰੀ ਵਸਤਾਂ ਅਤੇ ਖਾਸ ਰੁਜ਼ਗਾਰ ਸਬੰਧੀ ਮੰਤਵ ਨੂੰ ਛੱਡ ਕੇ, ਸਾਰੇ ਲੋਕਾਂ ਦੇ ਸੂਬੇ ’ਚ ਦਾਖ਼ਲੇ ’ਤੇ ਪਾਬੰਦੀ ਰਹੇਗੀ। ਇਸੇ ਦੌਰਾਨ ਨਾਗਲੈਂਡ ਸਰਕਾਰ ਨੇ ਕਰੋਨਾ ਲਾਗ ਤੋਂ ਬਚਾਅ ਦੇ ਉਪਾਵਾਂ ਤਹਿਤ ਸੂਬੇ ’ਚ 15 ਜੁਲਾਈ ਤੱਕ ਤਾਲਾਬੰਦੀ ਵਧਾ ਦਿੱਤੀ ਹੈ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਨੇਈਬਾ ਕਰੋਨੂ ਨੇ ਦੱਸਿਆ ਕਿ ਸੂਬੇ ਦੀਆਂ ਅਸਾਮ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀਆਂ ਹੱਦਾਂ ਸੀਲ ਰਹਿਣਗੀਆਂ।

ਕਰਨਾਟਕ ’ਚ 7 ਤੋਂ ਸਖ਼ਤ ਪਾਬੰਦੀਆਂ ਦੇ ਸੰਕੇਤ

ਬੰਗਲੂਰੂ: ਕਰਨਾਟਕ ਦੇ ਮਾਲ ਮੰਤਰੀ ਆਰ. ਅਸ਼ੋਕਾ ਨੇ ਕਰੋਨਾ ਦੀ ਰੋਕਥਾਮ ਲਈ 7 ਜੁਲਾਈ ਤੋਂ ਬਾਅਦ ਸਖ਼ਤ ਪਾਬੰਦੀਆਂ ਆਇਦ ਕਰਨ ਦੇ ਸੰਕੇਤ ਦਿੱਤੇ ਹਨ। ਰਿਪੋਰਟਾਂ ਮੁਤਾਬਕ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਲਾਉਣ ਲਈ ਐੱਸਐੱਸਐੱਲਸੀ (ਦਸਵੀਂ ਕਲਾਸ) ਦੇ 4 ਜੁਲਾਈ ਨੂੰ ਖ਼ਤਮ ਹੋਣ ਵਾਲੇ ਇਮਤਿਹਾਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
-ਏਜੰਸੀਆਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All