ਨਵੀਂ ਦਿੱਲੀ, 5 ਮਈਕੋਰੋਨਾ ਵਾਇਰਸ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਵਿੱਚ ਵੀ ਘੁਸਪੈਠ ਕਰ ਗਿਆ ਹੈ ਤੇ ਇਸ ਦੇ ਇਕ ਕਮਾਂਡੋ ਦੀ ਕਰੋਨਾ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਕਮਾਂਡਰ ਦੀ ਮੌਤ ਕਰੋਨਾ ਕਾਰਨ ਹੋਈ। ਬੀਕੇ ਝਾਅ ਨੂੰ ਕੋਵੀਡ-19 ਕਾਰਨ ਗ੍ਰੇਟਰ ਨੋਇਡਾ ਦੇ ਸੀਏਪੀਐੱਫ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਝਾਅ ਦੀ ਬੁੱਧਵਾਰ ਤੜਕੇ ਹਸਪਤਾਲ ਵਿੱਚ ਮੌਤ ਹੋ ਗਈ। ਉਹ 53 ਸਾਲ ਦਾ ਸੀ।