ਕਰੋਨਾ: ਤਿੰਨ ਦਿਨਾਂ ਵਿੱਚ ਇਕ ਲੱਖ ਕੇਸਾਂ ਦਾ ਇਜ਼ਾਫ਼ਾ

ਕਰੋਨਾ: ਤਿੰਨ ਦਿਨਾਂ ਵਿੱਚ ਇਕ ਲੱਖ ਕੇਸਾਂ ਦਾ ਇਜ਼ਾਫ਼ਾ

ਨਵੀਂ ਦਿੱਲੀ, 14 ਜੁਲਾਈ

ਸੱਜਰੇ 28,498 ਮਾਮਲਿਆਂ ਨਾਲ ਭਾਰਤ ’ਚ ਕਰੋਨਾਵਾਇਰਸ ਦੇ ਕੇਸ 9 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਕੇਸ ਅੱਠ ਤੋਂ ਨੌਂ ਲੱਖ ਹੋਣ ਨੂੰ ਸਿਰਫ਼ ਤਿੰਨ ਦਿਨ ਲੱਗੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 9,06,752 ਮਾਮਲੇ ਉਜਾਗਰ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ 23,727 ਹੋ ਗਈ ਹੈ। 24 ਘੰਟਿਆਂ ਵਿਚ 553 ਲੋਕਾਂ ਦੀ ਕੋਵਿਡ ਕਾਰਨ ਮੌਤ ਹੋ ਗਈ ਹੈ। ਹੁਣ ਤੱਕ 5,71,459 ਲੋਕ ਠੀਕ ਵੀ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 3,11,565 ਹੈ। ਸਿਹਤਯਾਬੀ ਦਰ ਕਰੀਬ 63 ਫ਼ੀਸਦ ਹੈ। ਪੰਜਵੇਂ ਦਿਨ ਲਗਾਤਾਰ 26 ਹਜ਼ਾਰ ਤੋਂ ਵੱਧ ਮਾਮਲੇ ਉਜਾਗਰ ਹੋਏ ਹਨ। ਇਕ ਲੱਖ ਮਾਮਲਿਆਂ ਤੋਂ ਬਾਅਦ ਅਗਲੇ ਸਾਰੇ ਕੇਸ ਉਜਾਗਰ ਹੋਣ ਨੂੰ ਸਿਰਫ਼ 56 ਦਿਨ ਲੱਗੇ ਹਨ। ਲੰਘੇ 24 ਘੰਟਿਆਂ ਵਿਚ 193 ਮੌਤਾਂ ਮਹਾਰਾਸ਼ਟਰ ’ਚ, 73 ਕਰਨਾਟਕ ਵਿਚ, 66 ਤਾਮਿਲਨਾਡੂ, 40 ਦਿੱਲੀ, 37 ਆਂਧਰਾ ਪ੍ਰਦੇਸ਼, 24 ਪੱਛਮੀ ਬੰਗਾਲ ਤੇ 21 ਉੱਤਰ ਪ੍ਰਦੇਸ਼ਾਂ ਵਿਚ ਹੋਈਆਂ ਹਨ। ਹੋਰਨਾਂ ਸੂਬਿਆਂ ਵਿਚ ਵੀ ਕਈ ਮੌਤਾਂ ਹੋਈਆਂ ਹਨ। ਆਈਸੀਐਮਆਰ ਮੁਤਾਬਕ ਕੋਵਿਡ ਟੈਸਟ ਲਈ ਹੁਣ ਤੱਕ 1,20,92,503 ਨਮੂਨੇ ਲਏ ਜਾ ਚੁੱਕੇ ਹਨ। ਸੋਮਵਾਰ ਨੂੰ 2,86,247 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਨਮੂਨੇ ਲਏ ਗਏ ਹਨ। ਭਾਰਤ ’ਚ ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਪੱਛਮੀ ਬੰਗਾਲ, ਯੂਪੀ, ਕਰਨਾਟਕ, ਮੱਧ ਪ੍ਰਦੇਸ਼ ਤੇ ਰਾਜਸਥਾਨ ਕਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ। 

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਸੋਨੀਆ ਨੇ ਮਾਮਲਾ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਕਰੋਨਾ ਤੋਂ ਉਭਰਨ ਵਾਲਿਆਂ ਦੀ ਗਿਣਤੀ 15 ਲੱਖ ਦੇ ਪਾਰ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਹੱਤਕ ਮਾਮਲੇ ’ਚ ਅੱਗੇ ਹੋਰ ਹੋਵੇਗੀ ਸੁਣਵਾਈ, ਕੇਸ ਦੀ ਅਗਲੀ ਸੁਣਵਾਈ 17 ...

ਸ਼ਹਿਰ

View All