ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 46 ਅਤੇ ਹਰਿਆਣਾ ’ਚ 39 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿੱਚ ਮਿ੍ਰਤਕਾਂ ਦਾ ਅੰਕੜਾ 15,698 ’ਤੇ ਪਹੁੰਚ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਸੰਗਰੂਰ ’ਚ 5, ਗੁਰਦਾਸਪੁਰ ’ਚ 4, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਪਠਾਨਕੋਟ, ਤਰਨਤਾਰਨ ’ਚ 3-3, ਫਾਜ਼ਿਲਕਾ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਟਿਆਲਾ, ਮੁਹਾਲੀ ’ਚ 2-2, ਬਰਨਾਲਾ, ਰੋਪੜ ’ਚ ਇਕ-ਇਕ ਜਣੇ ਦੀ ਮੌਤ ਕਰੋਨਾ ਕਾਰਨ ਹੋ ਗਈ ਹੈ।