DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋਟੀਆਂ ’ਤੇ ਥੁੱਕਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਸੋਈਆ ਗ੍ਰਿਫ਼ਤਾਰ

ਸੜਕ ਕਿਨਾਰੇ ਬਣੇ ਢਾਬੇ ’ਤੇ ਰੋਟੀਆਂ ਪਕਾਉਣ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤੌਰ 'ਤੇ ਥੁੱਕਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇੱਕ ਰਸੋਈਏ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਥਿਤ ਘਟਨਾ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਸੜਕ ਕਿਨਾਰੇ ਬਣੇ ਢਾਬੇ ’ਤੇ ਰੋਟੀਆਂ ਪਕਾਉਣ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤੌਰ 'ਤੇ ਥੁੱਕਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇੱਕ ਰਸੋਈਏ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਥਿਤ ਘਟਨਾ ਮਧੂਬਨ ਬਾਪੂਧਾਮ ਥਾਣਾ ਖੇਤਰ ਦੇ ਅਧੀਨ ਦਿੱਲੀ-ਮੇਰਠ ਰੋਡ 'ਤੇ ਵਰਧਮਾਨ ਪੁਰਮ ਪੁਲੀਸ ਚੌਕੀ ਦੇ ਨੇੜੇ ਇੱਕ ਖਾਣ-ਪੀਣ ਦੀ ਦੁਕਾਨ 'ਤੇ ਵਾਪਰੀ। ਪੁਲੀਸ ਅਨੁਸਾਰ ਕੁਝ ਗਾਹਕਾਂ ਨੇ ਰਸੋਈਏ ਨੂੰ ਆਟੇ ਅਤੇ ਰੋਟੀਆਂ 'ਤੇ ਥੁੱਕਦੇ ਦੇਖਿਆ ਅਤੇ ਇਸ ਕਾਰਵਾਈ ਦੀ ਵੀਡੀਓ ਰਿਕਾਰਡ ਕਰ ਲਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਫੈਲ ਗਈ।
ਪੁਲੀਸ ਨੇ ਵੀਰਵਾਰ ਸ਼ਾਮ ਨੂੰ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਰਸੋਈਏ ਦੀ ਪਛਾਣ ਮੁਰਾਦਨਗਰ ਕਸਬੇ ਦੇ ਰਹਿਣ ਵਾਲੇ ਜਾਵੇਦ ਅੰਸਾਰੀ ਵਜੋਂ ਹੋਈ ਹੈ। ਸਹਾਇਕ ਪੁਲੀਸ ਕਮਿਸ਼ਨਰ (ਕਵੀਨਗਰ) ਸੂਰਿਆਬਲੀ ਮੌਰਿਆ ਨੇ ਦੱਸਿਆ ਕਿ 'ਚਿਕਨ ਪੁਆਇੰਟ' ਨਾਮ ਦੀ ਇਹ ਦੁਕਾਨ ਵਸੀਮ ਨਾਮ ਦੇ ਵਿਅਕਤੀ ਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਘਟਨਾ ਦੇ ਸਮੇਂ ਮਾਲਕ ਉੱਥੇ ਮੌਜੂਦ ਸੀ ਜਾਂ ਨਹੀਂ।
ਏ ਸੀ ਪੀ ਨੇ ਦੱਸਿਆ ਕਿ ਪੁਲੀਸ ਖਾਣ-ਪੀਣ ਦੀ ਦੁਕਾਨ ਦੇ ਲਾਇਸੈਂਸ ਦੀ ਵੈਧਤਾ ਦੀ ਵੀ ਜਾਂਚ ਕਰ ਰਹੀ ਹੈ ਅਤੇ ਘਟਨਾ ਵਿੱਚ ਮਾਲਕ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਕਾਨ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਲਈ ਫੂਡ ਸੇਫਟੀ ਅਤੇ ਸਿਹਤ ਵਿਭਾਗ ਨੂੰ ਰਿਪੋਰਟਾਂ ਭੇਜ ਦਿੱਤੀਆਂ ਗਈਆਂ ਹਨ।
Advertisement
×