DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nepal ਦੇ PM ਸ਼ਾਹ ਦੀ ਭਾਰਤੀ ਇਲਾਕਿਆਂ 'ਤੇ ਕਬਜ਼ਾ ਕਰਨ ਸੰਬੰਧੀ ਟਿੱਪਣੀ ਉੱਤੇ ਛਿੜਿਆ ਵਿਵਾਦ 

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਦੇਸ਼ (ਨੇਪਾਲ) ਨੇ ਭਾਰਤ ਦੇ ਕੁਝ ਇਲਾਕਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੇ ਇਹ ਗੱਲ ਸੰਸਦ ਦੇ ਅੰਦਰ ਕਾਫ਼ੀ ਸਮੇਂ...

  • fb
  • twitter
  • whatsapp
  • whatsapp
featured-img featured-img
PTI Files
Advertisement

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਦੇਸ਼ (ਨੇਪਾਲ) ਨੇ ਭਾਰਤ ਦੇ ਕੁਝ ਇਲਾਕਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੇ ਇਹ ਗੱਲ ਸੰਸਦ ਦੇ ਅੰਦਰ ਕਾਫ਼ੀ ਸਮੇਂ ਤੋਂ ਚੱਲ ਰਹੇ ਸਰਹੱਦੀ ਝਗੜੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ।

ਸ਼ਾਹ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਇਸ ਸਮੱਸਿਆ ਦੇ ਹੱਲ ਲਈ ਇਤਿਹਾਸਕਾਰਾਂ, ਸਰਵੇਖਣਕਾਰਾਂ ਅਤੇ ਮਾਹਰਾਂ ਦੀ ਮਦਦ ਲੈਣ 'ਤੇ ਸਹਿਮਤ ਹੋਏ ਹਨ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨੇਪਾਲ ਨੇ ਇਸ ਮੁੱਦੇ 'ਤੇ ਚੀਨ ਅਤੇ ਬ੍ਰਿਟੇਨ ਨਾਲ ਡਿਪਲੋਮੈਟਿਕ ਚਰਚਾ ਵੀ ਕੀਤੀ ਹੈ।

Advertisement

ਨੇਪਾਲ ਅਤੇ ਭਾਰਤ ਵਿਚਾਲੇ ਕਾਲਾਪਾਣੀ, ਲਿਪੁਲੇਖ ਅਤੇ ਲਿਮਪੀਆਧੁਰਾ ਇਲਾਕਿਆਂ ਨੂੰ ਲੈ ਕੇ ਕਾਫ਼ੀ ਪੁਰਾਣਾ ਸਰਹੱਦੀ ਵਿਵਾਦ ਚੱਲ ਰਿਹਾ ਹੈ, ਜਿਨ੍ਹਾਂ 'ਤੇ ਦੋਵੇਂ ਦੇਸ਼ ਆਪਣਾ-ਆਪਣਾ ਹੱਕ ਜਤਾਉਂਦੇ ਹਨ। ਭਾਰਤ ਦਾ ਮੰਨਣਾ ਹੈ ਕਿ ਇਹ ਥਾਵਾਂ ਉੱਤਰਾਖੰਡ ਸੂਬੇ ਦਾ ਹਿੱਸਾ ਹਨ ਅਤੇ ਇਸ ਮਸਲੇ ਨੂੰ ਦੋਵਾਂ ਦੇਸ਼ਾਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੀਦਾ ਹੈ।

Advertisement

ਸ਼ਾਹ ਨੇ ਸੰਸਦ ਨੂੰ ਦੱਸਿਆ, "ਨੇਪਾਲ ਸਰਕਾਰ ਨੇ ਭਾਰਤ ਨੂੰ ਅਧਿਕਾਰਤ ਤੌਰ 'ਤੇ ਇਕ ਡਿਪਲੋਮੈਟਿਕ ਨੋਟ ਭੇਜਿਆ ਹੈ, ਜਿਸ ਵਿੱਚ ਭਾਰਤ ਵੱਲੋਂ ਲਿਪੁਲੇਖ ਸਮੇਤ ਵੱਖ-ਵੱਖ ਖੇਤਰਾਂ 'ਤੇ ਕਬਜ਼ੇ ਦੇ ਮੁੱਦੇ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਸਾਨੂੰ ਉਨ੍ਹਾਂ ਦਾ ਜਵਾਬ ਪਹਿਲਾਂ ਹੀ ਮਿਲ ਚੁੱਕਾ ਹੈ। ਦੋਵਾਂ ਦੇਸ਼ਾਂ ਨੇ ਇਤਿਹਾਸਕਾਰਾਂ, ਸਰਵੇਖਣਕਾਰਾਂ ਅਤੇ ਸੰਬੰਧਿਤ ਮਾਹਰਾਂ ਦੀ ਮਦਦ ਨਾਲ ਆਪਸੀ ਗੱਲਬਾਤ ਰਾਹੀਂ ਇੱਕਠੇ ਬੈਠ ਕੇ ਇਸ ਮੁੱਦੇ ਨੂੰ ਹੱਲ ਕਰਨ 'ਤੇ ਸਹਿਮਤੀ ਜਤਾਈ ਹੈ।"

ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਰਫ਼ ਭਾਰਤ ਨੇ ਹੀ ਨਹੀਂ, ਬਲਕਿ ਨੇਪਾਲ ਨੇ ਵੀ ਭਾਰਤ ਨਾਲ ਅਜਿਹਾ ਹੀ ਕੀਤਾ ਹੈ।

ਸ਼ਾਹ ਨੇ ਕਿਹਾ, "ਤੁਹਾਨੂੰ ਇੱਕ ਤੱਥ ਜਾਣ ਕੇ ਹੈਰਾਨੀ ਹੋਵੇਗੀ ਜੋ ਮੈਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਪਤਾ ਲੱਗਾ। ਨਾ ਸਿਰਫ਼ ਭਾਰਤ ਨੇ ਨੇਪਾਲੀ ਖੇਤਰਾਂ 'ਤੇ ਕਬਜ਼ਾ ਕੀਤਾ ਹੈ, ਸਗੋਂ ਨੇਪਾਲ ਨੇ ਵੀ ਕਈ ਥਾਵਾਂ 'ਤੇ ਭਾਰਤੀ ਖੇਤਰਾਂ 'ਤੇ ਕਬਜ਼ਾ ਕੀਤਾ ਹੈ। ਹੁਣ ਦੋਵਾਂ ਦੇਸ਼ਾਂ ਨੂੰ ਤੱਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਦੋਸਤਾਨਾ ਤਰੀਕੇ ਨਾਲ ਇੱਕਠੇ ਬੈਠ ਕੇ ਇਸ ਮੁੱਦੇ ਦਾ ਹੱਲ ਕਰਨਾ ਚਾਹੀਦਾ ਹੈ।"

ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਠਮੰਡੂ ਨੇ ਚੀਨ ਅਤੇ ਬ੍ਰਿਟੇਨ ਨਾਲ ਵੀ ਇਸ ਮੁੱਦੇ 'ਤੇ ਕੂਟਨੀਤਕ ਚਰਚਾ ਕੀਤੀ ਹੈ,ਇਹ ਤਿੰਨੋਂ ਸਥਾਨ ਭਾਰਤ, ਤਿੱਬਤ ਅਤੇ ਨੇਪਾਲ ਦੇ ਤਿਕੋਣੀ ਬਿੰਦੂ ਦੇ ਨੇੜੇ ਸਥਿਤ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਬ੍ਰਿਟੇਨ ਨਾਲ ਉਠਾਇਆ ਕਿਉਂਕਿ ਇਹ ਉਸ ਸਮੇਂ ਨਾਲ ਸਬੰਧਤ ਹੈ ਜਦੋਂ ਬ੍ਰਿਟਿਸ਼ ਸਰਕਾਰ ਨੇ ਇਸ ਖੇਤਰ ਨੂੰ ਛੱਡ ਦਿੱਤਾ ਸੀ। ਭਾਰਤੀ ਖੇਤਰ 'ਤੇ ਨੇਪਾਲ ਦੇ ਕਬਜ਼ੇ ਬਾਰੇ ਸ਼ਾਹ ਦੀਆਂ ਟਿੱਪਣੀਆਂ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਬਹੁਤ ਸਾਰੇ ਨੇਪਾਲੀ ਸੋਸ਼ਲ ਮੀਡੀਆ ਯੂਜ਼ਰ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ, ਜਦੋਂ ਕਿ ਮਾਹਰਾਂ ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।

Advertisement
×