DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਤਿਵਾਦ ਖ਼ਿਲਾਫ਼ ਬਣੀ ਸਹਿਮਤੀ ਕਾਬਿਲੇ-ਤਾਰੀਫ: ਜੈਸ਼ੰਕਰ

ਪਹਿਲਗਾਮ ਅਤਿਵਾਦੀ ਹਮਲੇ ਦੀ ਬਰਿਕਸ ਵੱਲੋਂ ਕੀਤੀ ਆਲੋਚਨਾ ਨੂੰ ਸਲਾਹਿਆ

  • fb
  • twitter
  • whatsapp
  • whatsapp
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਬਰਿਕਸ ਸੰਮੇਲਨ ਦੀ ਸਫਲਤਾਪੂਰਵਕ ਸਮਾਪਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੈਂਬਰ ਦੇਸ਼ਾਂ ਨੇ ਅਤਿਵਾਦ ਵਿਰੋਧੀ ਲੜਾਈ, ਖ਼ਾਸ ਕਰ ਕੇ ਪਹਿਲਗਾਮ ਅਤਿਵਾਦੀ ਹਮਲੇ ਦੀ ਖੁੱਲ੍ਹ ਕੇ ਆਲੋਚਨਾ ਕਰਨ ’ਤੇ ਇਤਿਹਾਸਕ ਸਹਿਮਤੀ ਪ੍ਰਾਪਤ ਕੀਤੀ ਹੈ।

ਮੀਡੀਆ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਦੱਸਿਆ ਕਿ ਆਲਮੀ ਪੱਖਪਾਤ ਦੇ ਬਾਵਜੂਦ, ਬਰਿਕਸ ਸਮੂਹ ਨੇ ਨਵੀਂ ਦਿੱਲੀ ਐਲਾਨਨਾਮੇ ਰਾਹੀਂ ਸਰਹੱਦ ਪਾਰ ਦੇ ਅਤਿਵਾਦ ਵਿਰੁੱਧ ਇੱਕ ਸਪੱਸ਼ਟ ਸਟੈਂਡ ਲਿਆ ਅਤੇ 22 ਅਪਰੈਲ 2025 ਦੇ ਪਹਿਲਗਾਮ ਹਮਲੇ ਦੀ ਸਪੱਸ਼ਟ ਤੌਰ ’ਤੇ ਨਿਖੇਧੀ ਕੀਤੀ। ਉਨ੍ਹਾਂ ਕਿਹਾ, ‘‘ਮੈਂ ਇੱਕ ਮੁੱਦੇ ’ਤੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਸ ’ਤੇ ਬਣੀ ਸਹਿਮਤੀ ਬਹੁਤ ਕਾਬਿਲੇ-ਤਾਰੀਫ ਸੀ। ਉਹ ਮੁੱਦਾ ਅਤਿਵਾਦ ਦਾ ਸੀ। ਬਰਿਕਸ ਇਸ ਬਾਰੇ ਬਹੁਤ ਸਪੱਸ਼ਟ ਸੀ ਕਿ ਅਤਿਵਾਦ ਦਾ ਕੋਈ ਵੀ ਕੰਮ ਅਪਰਾਧ ਹੈ ਅਤੇ ਇਸ ਨੇ ਅਸਲ ਵਿੱਚ 22 ਅਪਰੈਲ 2025 ਦੇ ਪਹਿਲਗਾਮ ਹਮਲਾ ਨਾਸਵੀਕਾਰ ਯੋਗ ਹੋਣ ਨੂੰ ਸਪੱਸ਼ਟ ਤੌਰ ’ਤੇ ਸਵੀਕਾਰ ਕੀਤਾ ਹੈ।’’

Advertisement

ਵਿਦੇਸ਼ ਮੰਤਰੀ ਨੇ ਹੋਰ ਕਿਹਾ, ‘‘ਉਨ੍ਹਾਂ ਨੇ ਹਰੇਕ ਰੂਪ ਅਤੇ ਪ੍ਰਗਟਾਵੇ ਵਿੱਚ ਅਤਿਵਾਦ ਦੀ ਨਿੰਦਾ ਕੀਤੀ, ਜਿਸ ਵਿੱਚ ਸਰਹੱਦ ਪਾਰਲਾ ਅਤਿਵਾਦ ਵੀ ਸ਼ਾਮਲ ਹੈ। ਅਤਿਵਾਦ ਨੂੰ ਬਿਲਕੁਲ ਸਹਿਣ ਨਾ ਕਰਨ ’ਤੇ ਜ਼ੋਰ ਦਿੱਤਾ ਅਤੇ ਇਸ ਦਾ ਮੁਕਾਬਲਾ ਕਰਨ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕਰ ਦਿੱਤਾ।’’

Advertisement

ਇਸੇ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਬਰਿਕਸ ਸੰਮੇਲਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੀ ਇਕੱਠ ਕਰਨ ਦੀ ਤਾਕਤ ਨੂੰ ਦਰਸਾਇਆ ਹੈ। ਨਾਲ ਹੀ ਇਹ ਵੀ ਦਿਖਾਇਆ ਹੈ ਕਿ ਬਹੁਤ ਜ਼ਿਆਦਾ ਵੰਡੇ ਹੋਏ ਸੰਸਾਰ ਵਿੱਚ ਵੀ ਆਪਸੀ ਸਹਿਮਤੀ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ 32 ਵਫਦਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 11 ਮੈਂਬਰ ਦੇਸ਼ਾਂ, 10 ਭਾਈਵਾਲ ਦੇਸ਼ਾਂ, ਚਾਰ ਖੇਤਰੀ ਸੰਸਥਾਵਾਂ ਅਤੇ ਸੱਤ ਕੌਮਾਂਤਰੀ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਸਨ।

Advertisement
×