DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਵੇਂ ਗੁਜਰਾਤ ਲਈ ਕਾਂਗਰਸ ਨਵਾਂ ਏਜੰਡਾ ਬਣਾਏਗੀ: Randeep Singh Surjewala

2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ ਵਿੱਢੀ ਤਿਆਰੀ

  • fb
  • twitter
  • whatsapp
  • whatsapp
featured-img featured-img
ਗੁਜਰਾਤ ਕਾਂਗਰਸ ਦੇ ਨਵੇਂ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਦਾ ਸਨਮਾਨ ਕਰਦੇ ਹੋਏ ਪਾਰਟੀ ਵਰਕਰ। -ਫੋਟੋ: ਪੀਟੀਆਈ
Advertisement

ਗੁਜਰਾਤ ਕਾਂਗਰਸ ਦੇ ਨਵੇਂ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਇੱਥੇ ਕਿਹਾ ਕਿ ਪਾਰਟੀ ਨਵੇਂ ਗੁਜਰਾਤ ਲਈ ਨਵਾਂ ਏਜੰਡਾ ਤਿਆਰ ਕਰੇਗੀ। ਇਹ ਨਵਾਂ ਗੁਜਰਾਤ ਰੁਜ਼ਗਾਰ ਅਤੇ ਉੱਦਮ ਨੂੰ ਉਤਸ਼ਾਹਿਤ ਕਰਨ ਵਾਲਾ ਮਜ਼ਬੂਤ ਅਤੇ ਅਗਾਂਹਵਧੂ ਸੂਬਾ ਹੋਵੇਗਾ, ਜੋ ਅਸਲ ਵਿੱਚ ਕਿਸਾਨਾਂ ਅਤੇ ਗਰੀਬਾਂ ਦੇ ਹਿੱਤਾਂ ਦੀ ਰਾਖੀ ਕਰੇਗਾ।

ਅਹਿਮਦਾਬਾਦ ਸਥਿਤ ਪਾਰਟੀ ਹੈੱਡਕੁਆਰਟਰ ਰਾਜੀਵ ਭਵਨ ਵਿੱਚ ਸੂਬਾ ਲੀਡਰਸ਼ਿਪ ਨਾਲ ਮੀਟਿੰਗ ਮਗਰੋਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਗੁਜਰਾਤ ਦੀ ਮਿੱਟੀ ’ਚੋਂ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਆਗੂਆਂ ਤੋਂ ਸੁਝਾਅ ਮੰਗੇ ਗਏ ਹਨ, ਜਿਨ੍ਹਾਂ ਦੇ ਆਧਾਰ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੇ ਸਿਧਾਂਤਾਂ ‘ਸੱਚ, ਦਲੇਰੀ, ਸੰਗਠਨ ਅਤੇ ਅੰਦੋਲਨ’ ’ਤੇ ਚੱਲਣ ਦਾ ਸੱਦਾ ਦਿੱਤਾ।

Advertisement

ਮੀਟਿੰਗ ਦੌਰਾਨ ਕਿਸਾਨਾਂ, ਸੂਰਤ ਦੇ ਹੀਰਾ ਅਤੇ ਕੱਪੜਾ ਵਪਾਰੀਆਂ ਤੇ ਨੌਜਵਾਨਾਂ ਦੇ ਮੁੱਦਿਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੋਲਰ ਅਤੇ ਪੌਣ ਊਰਜਾ ਪ੍ਰਾਜੈਕਟਾਂ ਸਬੰਧੀ ਕਿਸਾਨਾਂ ਵਿੱਚ ਉਲਝਣ ਹੈ ਅਤੇ ਪਾਰਟੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਵਿਕਾਸ ਦਾ ਲਾਭ ਉਨ੍ਹਾਂ ਤੱਕ ਵੀ ਪਹੁੰਚੇ। ਉਨ੍ਹਾਂ ਸੂਰਤ ਦੇ 12 ਤੋਂ 15 ਲੱਖ ਹੀਰਾ ਕਾਮਿਆਂ ਲਈ ਭਲਾਈ ਬੋਰਡ ਬਣਾਉਣ ਦੀ ਮੰਗ ਕੀਤੀ, ਤਾਂ ਕਿ ਬੇਰੁਜ਼ਗਾਰ ਹੋਣ ’ਤੇ ਉਨ੍ਹਾਂ ਨੂੰ 24 ਮਹੀਨਿਆਂ ਤੱਕ ਆਰਥਿਕ ਮਦਦ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕੱਪੜਾ ਵਪਾਰੀਆਂ ’ਤੇ ਲੱਗਾ 5 ਫ਼ੀਸਦੀ ਜੀ ਐੱਸ ਟੀ ਖ਼ਤਮ ਕਰਨ ਅਤੇ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਵਰਗੇ ਮੁੱਦਿਆਂ ’ਤੇ ਵੀ ਸਰਕਾਰ ਨੂੰ ਘੇਰਿਆ।

Advertisement

Advertisement
×