ਰਾਏਪੁਰ, 5 ਅਗਸਤ
ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮੋਹਨ ਮਰਕਮ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਅੱਜ ਤਿਰੰਗਾ ਭੇਜਿਆ ਅਤੇ ਅਪੀਲ ਕੀਤੀ ਕਿ ਰਾਸ਼ਟਰੀ ਝੰਡੇ ਨੂੰ ਆਰਐੱਸਐੱਸ ਦੇ ਮਹਾਰਾਸ਼ਟਰ ’ਚ ਨਾਗਪੁਰ ਸਥਿਤ ਮੁੱਖ ਦਫ਼ਤਰ ’ਤੇ ਲਹਿਰਾਇਆ ਜਾਵੇ। ਕਾਂਗਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਕਮ ਨੇ ਖਾਦੀ ਤੋਂ ਭਾਗਵਤ ਨੂੰ ਕੋਰੀਅਰ ਰਾਹੀਂ ਰਾਸ਼ਟਰੀ ਝੰਡਾ ਭੇਜਿਆ ਹੈ ਅਤੇ ਇਸ ਨੂੰ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਨਾਗਪੁਰ ਵਿੱਚ ਸੰਘ ਦੇ ਮੁੱਖ ਦਫ਼ਤਰ ’ਤੇ ਲਹਿਰਾਉਣ ਦੀ ਅਪੀਲ ਕੀਤੀ ਹੈ। ਮਰਕਮ ਨੇ ਦਾਅਵਾ ਕੀਤਾ ਕਿ ਸੰਘ ਦੇ ਨਾਗਪੁਰ ਸਥਿਤ ਮੁੱਖ ਦਫ਼ਤਰ ਵਿੱਚ 52 ਸਾਲਾਂ ਤੋਂ ਤਿਰੰਗਾ ਝੰਡਾ ਨਹੀਂ ਲਹਿਰਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੋਹਨ ਭਾਗਵਤ ਨੂੰ ਸੰਘ ਦੇ ਮੁੱਖ ਦਫ਼ਤਰ ’ਤੇ ਝੰਡਾ ਲਹਿਰਾਉਣ ਲਈ ਕਹਿਣ। -ਪੀਟੀਆਈ