
ਨਵੀਂ ਦਿੱਲੀ, 22 ਮਾਰਚ
ਕਾਂਗਰਸ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ ਤੇ ਪੁੱਛਿਆ ਹੈ ਕਿ ਬੀਤੇ 305 ਦਿਨਾਂ ਵਿੱਚ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਲਾਭ ਖਪਤਕਾਰਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਹੈ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਸਰਕਾਰ ਨੂੰ ਪੁੱਛਿਆ ਕਿ ਪਬਲਿਕ ਖੇਤਰ ਦੀਆਂ ਰਿਫਾਈਨਰੀਆਂ ਤੋਂ ਇਲਾਵਾ ਹੋਰ ਕਿਨਾਂ ਨੂੰ ਰੂਸ ਤੋਂ ਮੰਗਵਾਏ ਸਸਤੇ ਕੱਚੇ ਤੇਲ ਰਾਹੀਂ ਫਾਇਦਾ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਈ 2022 ਵਿੱਚ ਦੇਸ਼ ਨੂੰ ਕੱਚਾ ਤੇਲ 53.4 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਸੀ ਜਦੋਂ ਕਿ 20 ਮਾਰਚ 2023 ਨੂੰ ਘਟ ਕੇ 36.6 ਰੁਪਏ ਪ੍ਰਤੀ ਲਿਟਰ ਹੋ ਗਿਆ। ਉਨ੍ਹਾਂ ਕਿਹਾ ਕਿ ਬਿਨਾਂ ਐਕਸਾਈਜ਼ ਡਿਊਟੀ ਘਟਾਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 16.7 ਰੁਪਏ ਪ੍ਰਤੀ ਲਿਟਰ ਘਟਾਈਆਂ ਜਾ ਸਕਦੀਆਂ ਹਨ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ