DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਂਗਰਸ ਆਗੂ ਅਸਲ ਦੇਸ਼ ਭਗਤ: Mallikarjun Kharge

ਭਾਜਪਾ ਆਗੂਆਂ ਨੂੰ ਭਗੌਡ਼ੇ ਦੱਸਿਆ

  • fb
  • twitter
  • whatsapp
  • whatsapp
Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੱਥੇ ਰੈਲੀ ਵਿੱਚ ਭਾਜਪਾ ਅਤੇ ਆਰ ਐੱਸ ਐੱਸ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਸੱਤਾਧਾਰੀ ਪਾਰਟੀ ਦਾ ਕੋਈ ਯੋਗਦਾਨ ਨਹੀਂ ਹੈ। ਕਾਂਗਰਸ ਪਾਰਟੀ ਦੇ ਆਗੂ ਹੀ ਅਸਲ ਦੇਸ਼ ਭਗਤ ਹਨ; ਭਾਜਪਾ ਆਗੂ ਤਾਂ ਦੇਸ਼ ਛੱਡ ਕੇ ਭੱਜਣ ਵਾਲਿਆਂ ’ਚੋਂ ਹਨ।

8 ਅਗਸਤ ਦੇ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਤੋਂ ਡਰਨ ਵਾਲੀ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਰਾਮ ਮੰਦਰ, ਕੇਦਾਰਨਾਥ ਤੇ ਬਦਰੀਨਾਥ ਦੇ ਚੜ੍ਹਾਵਿਆਂ ’ਚੋਂ ਧਰਮ ਦੇ ਨਾਂ ’ਤੇ ਲੁੱਟ ਹੋ ਰਹੀ ਹੈ ਅਤੇ ਸੰਸਦ ਵਿੱਚ ਇਹ ਮੁੱਦਾ ਚੁੱਕਣ ’ਤੇ ਭਾਜਪਾ ਆਗੂ ਵਿਰੋਧੀ ਧਿਰ ਦੀ ਆਵਾਜ਼ ਦਬਾਉਂਦੇ ਹਨ।

Advertisement

ਉਤਰਾਖੰਡ ਦੇ ਲੋਕਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੇਵ ਭੂਮੀ ਅਤੇ ਬਹਾਦਰਾਂ ਦੀ ਧਰਤੀ ਹੈ, ਜਿੱਥੋਂ ਦੇਸ਼ ਲਈ ਜਾਨਾਂ ਵਾਰਨ ਵਾਲੇ ਸੂਰਬੀਰ ਪੈਦਾ ਹੋਏ ਹਨ। ਉਨ੍ਹਾਂ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਲਗਾਤਾਰ ਨੌਜਵਾਨਾਂ, ਕਿਸਾਨਾਂ ਅਤੇ ਗ਼ਰੀਬਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਬਣਨ ’ਤੇ ਅਗਨੀਵੀਰ ਯੋਜਨਾ ਖ਼ਤਮ ਕਰ ਕੇ ਪੱਕੀ ਭਰਤੀ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ।

Advertisement

Advertisement
×