ਜੈਪੁਰ, 8 ਦਸੰਬਰ
ਕਾਂਗਰਸ ਨੇਤਾ ਸੋਨੀਆ ਗਾਂਧੀ ਅੱਜ ਜੈਪੁਰ ਪਹੁੰਚੀ। ਪਾਰਟੀ ਬੁਲਾਰੇ ਅਨੁਸਾਰ ਸੋਨੀਆ ਨੇ ਸਵਾਈ ਮਾਧੋਪੁਰ ਦਾ ਦੌਰਾ ਕਰਨਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨਵੀਂ ਦਿੱਲੀ ਤੋਂ ਨਿਯਮਤ ਉਡਾਣ ਰਾਹੀਂ ਜੈਪੁਰ ਏਅਰਪੋਰਟ ਪਹੁੰਚੀ। ਉਹ ਕੁੱਝ ਦੇਰ ਏਅਰਪੋਰਟ ਲਾਉਂਜ ਵਿੱਚ ਇੰਤਜ਼ਾਰ ਕਰਦੀ ਰਹੀ ਅਤੇ ਫਿਰ ਬਾਹਰ ਆ ਗਈ। ਸੋਨੀਆ ਜੈਪੁਰ ਤੋਂ ਹੈਲੀਕਾਪਟਰ ਰਾਹੀਂ ਸਵਾਈ ਮਾਧੋਪੁਰ ਪਹੁੰਚੀ।