ਕਾਂਗਰਸ ਆਗੂ ‘ਪੰਜ ਸਿਤਾਰਾ’ ਸਭਿਆਚਾਰ ਛੱਡਣ: ਆਜ਼ਾਦ

ਕਾਂਗਰਸ ਆਗੂ ‘ਪੰਜ ਸਿਤਾਰਾ’ ਸਭਿਆਚਾਰ ਛੱਡਣ: ਆਜ਼ਾਦ

ਨਵੀਂ ਦਿੱਲੀ, 22 ਨਵੰਬਰ

ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਪਾਰਟੀ ਦੇ ਸੰਸਥਾਗਤ ਢਾਂਚੇ ਦੀ ਕਾਇਆਕਲਪ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਆਗੂਆਂ ਤੇ ਲੋਕਾਂ ਵਿਚਾਲੇ ਕੋਈ ਸੰਪਰਕ ਨਾ ਹੋਣ ਕਰਕੇ ਵੱਡਾ ਪਾੜਾ ਪੈਣ ਲੱਗਾ ਹੈ। ਊਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਨੂੰ ਆਮ ਲੋਕਾਂ ਨਾਲ ਰਾਬਤਾ ਬਣਾੲੇ ਰੱਖਣ ਲਈ ‘ਪੰਜ ਸਿਤਾਰਾ’ ਸਭਿਆਚਾਰ ਤਿਆਗਣਾ ਹੋਵੇਗਾ। ਆਜ਼ਾਦ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਪਾਰਟੀ ਨੂੰ ਬਿਹਾਰ ਚੋਣਾਂ ਵਿੱਚ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਬਿਹਾਰ ਵਿੱਚ ਮਹਾਗੱਠਜੋੜ ’ਚ ਸ਼ਾਮਲ ਕਾਂਗਰਸ ਨੇ 70 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸੀ, ਪਰ ਪਾਰਟੀ 19 ਸੀਟਾਂ ਜਿੱਤਣ ਵਿੱਚ ਹੀ ਸਫ਼ਲ ਰਹੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All