ਸ਼ਿਮਲਾ, 12 ਸਤੰਬਰ
ਕਾਂਗਰਸ ਨੇਤਾ ਪ੍ਰਿਯੰਕ ਗਾਂਧੀ ਵਾਡਰਾ ਅੱਜ ਹਿਮਾਚਲ ਪ੍ਰਦੇਸ਼ ਪਹੁੰਚੀ, ਜਿੱਥੇ ਉਹ ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੀ ਹੈ। ਇਸ ਦੌਰਾਨ ਇਨ੍ਹਾਂ ਖੇਤਰਾਂ ਵਿਚ ਚੱਲ ਰਹੇ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਦਾ ਵੀ ਨਿਰੀਖਣ ਕੀਤਾ। ਉਹ ਮਨਾਲੀ ਦੇ ਆਲੂ ਦੇ ਖੇਤਾਂ ਵਿੱਚ ਹੜ੍ਹ ਪੀੜਤਾਂ ਨਾਲ ਵੀ ਗੱਲਬਾਤ ਕਰੇਗੀ। 14 ਅਤੇ 15 ਜੁਲਾਈ ਨੂੰ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਤਬਾਹੀ ਮਚੀ ਸੀ।