DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਸ਼ ਨੂੰ ਬਦਨਾਮ ਕਰ ਰਹੀ ਹੈ ਕਾਂਗਰਸ: ਮੋਦੀ

ਰਾਜਸਥਾਨ ’ਚ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਿਆ; ਲਡ਼ਕੀਆਂ ਲਈ ਅੈੱਚ ਪੀ ਵੀ ਟੀਕਾਕਰਨ ਪ੍ਰੋਗਰਾਮ ਲਾਂਚ

  • fb
  • twitter
  • whatsapp
  • whatsapp
featured-img featured-img
ਅਜਮੇਰ ਵਿਚ ਐਚਪੀਵੀ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਨਰਿੰਦਰ ਮੋਦੀ। -ਫੋਟੋ: ਏਐੱਨਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏ ਆਈ ਇੰਪੈਕਟ ਸੰਮੇਲਨ’ ਦੌਰਾਨ ਕਾਂਗਰਸ ਯੂਥ ਵਿੰਗ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ’ਤੇ ਅੱਜ ਵਿਰੋਧੀ ਧਿਰਾਂ ’ਤੇ ਤਿੱਖਾ ਹੱਲਾ ਬੋਲਿਆ ਅਤੇ ਕਿਹਾ ਕਿ ਕਾਂਗਰਸ ਹੁਣ ‘ਮੁਸਲਿਮ ਲੀਗ-ਮਾਓਵਾਦੀ ਕਾਂਗਰਸ’ ਬਣ ਚੁੱਕੀ ਹੈ, ਜੋ ਦੇਸ਼ ਨੂੰ ਬਦਨਾਮ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਰਾਜਸਥਾਨ ਦੇ ਅਜਮੇਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨਾਲ ਮੁਸਲਿਮ ਲੀਗ ਦੀ ਨਫ਼ਰਤ ਹੀ ਵੰਡ ਦਾ ਕਾਰਨ ਹੈ ਤੇ ਅੱਜ ਕਾਂਗਰਸ ਦਾ ਵਤੀਰਾ ਵੀ ਉਸੇ ਤਰ੍ਹਾਂ ਦਾ ਹੈ। ਮਾਓਵਾਦੀ ਵੀ ਭਾਰਤ ਦੀ ਖੁਸ਼ਹਾਲੀ, ਸਾਡੇ ਸੰਵਿਧਾਨ ਤੇ ਸਫਲ ਲੋਕਤੰਤਰ ਨਾਲ ਨਫ਼ਰਤ ਕਰਦੇ ਹਨ।

ਪ੍ਰਧਾਨ ਮੰਤਰੀ 16,600 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਲਈ ਅਜਮੇਰ ਆਏ ਸਨ। ਉਨ੍ਹਾਂ ਇਸ ਮੌਕੇ 14 ਸਾਲ ਦੀਆਂ ਲੜਕੀਆਂ ਲਈ ਐੱਚ ਪੀ ਵੀ ਟੀਕਾਕਰਨ ਪ੍ਰੋਗਰਾਮ ਵੀ ਲਾਂਚ ਕੀਤਾ। ਇਹ ਟੀਕਾਕਰਨ ਮੁਹਿੰਮ ਸਰਵੀਕਲ ਕੈਂਸਰ ਖਿਲਾਫ਼ ਵਿੱਢੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਪੂਰੀ ਦੁਨੀਆ ਭਾਰਤ ਦੀ ਪ੍ਰਸ਼ੰਸਾ ਕਰਦੀ ਹੈ ਤਾਂ ਦੇਸ਼ਵਾਸੀਆਂ ਨੂੰ ਮਾਣ ਹੁੰਦਾ ਹੈ ਪਰ ਕਾਂਗਰਸ ਆਲਮੀ ਮੰਚਾਂ ’ਤੇ ਦੇਸ਼ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਾਅਦ ਦੁਪਹਿਰ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ’ਚ ਇਕ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ ਵੀ ਕੀਤਾ।

Advertisement

ਮੋਦੀ ਦੇ ਬਿਆਨ ’ਚੋਂ ਝਲਕਦੀ ਹੈ ‘ਰਾਜਨੀਤਕ ਮਾਯੂਸੀ’: ਗਹਿਲੋਤ

ਜੈਪੁਰ: ਅਜਮੇਰ ’ਚ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਸ ਵਿਚੋਂ ‘ਰਾਜਨੀਤਕ ਮਾਯੂਸੀ’ ਝਲਕਦੀ ਹੈ ਤੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਆਪ ਨੂੰ ‘ਦੇਸ਼ ਤੋਂ ਉੱਚਾ’ ਨਹੀਂ ਸਮਝਣਾ ਚਾਹੀਦਾ।

ਪ੍ਰਧਾਨ ਮੰਤਰੀ ਅੱਜ ਤਾਮਿਲਨਾਡੂ, ਪੁੱਡੂਚੇਰੀ ਦੌਰੇ ’ਤੇ

ਚੇਨਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਤੇ ਪੁੱਡੂਚੇਰੀ ਦੇ ਦੌਰੇ ’ਤੇ ਰਹਿਣਗੇ। ਇਸ ਮੌਕੇ ਉਹ ਕਈ ਸਕੀਮਾਂ ਦਾ ਉਦਘਾਟਨ ਕਰਨਗੇ। ਮਦੁਰਈ ਵਿਚ ਉਹ ਇਕ ਮੰਦਰ ’ਚ ਵੀ ਨਤਮਸਤਕ ਹੋਣਗੇ।

Advertisement
Advertisement
×