DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਨੇ ਪੁੱਡੂਚੇਰੀ ਨੂੰ ਏ ਟੀ ਐੱਮ ਬਣਾਇਆ: ਮੋਦੀ

2700 ਕਰੋਡ਼ ਦੇ ਵਿਕਾਸ ਪ੍ਰਾਜੈਕਟਾਂ ਦਾ ੳੁਦਘਾਟਨ; ਮੁੱਖ ਮੰਤਰੀ ਨੇ ਪੁੱਡੂਚੇਰੀ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਰੱਖੀ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਡੂਚੇਰੀ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਬਾਅਦ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਉਨ੍ਹਾਂ ਦਾ ਰਾਜ ਸਿਆਸੀ ਅਸਥਿਰਤਾ ਅਤੇ ਭ੍ਰਿਸ਼ਟਾਚਾਰ ਨਾਲ ਭਰਿਆ ਸੀ; ਇਹ ਕਾਂਗਰਸ ਦੇ ਦਿੱਲੀ ਵਿਚਲੇ ਇੱਕ ਪਰਿਵਾਰ ਲਈ ਏ ਟੀ ਐੱਮ ਸੀ।

ਡੀ ਐੱਮ ਕੇ ਦਾ ਘਿਰਾਓ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਦੇ ਸ਼ਾਸਨ ਵਾਲੇ ਗੁਆਂਢੀ ਸੂਬੇ ਤਾਮਿਲਨਾਡੂ ਵਿੱਚ ਹੋ ਰਹੇ ਘਪਲਿਆਂ ਦੀ ਲੰਮੀ ਸੂਚੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁੱਡੂਚੇਰੀ ਵਿੱਚ ਕਾਂਗਰਸ ਦੇ ਪਹਿਲੇ ਸ਼ਾਸਨ ਦੌਰਾਨ ਦੁਕਾਨਾਂ ’ਤੇ ਚੌਲ ਨਹੀਂ ਸੀ, ਸਮੇਂ ਸਿਰ ਤਨਖ਼ਾਹਾਂ ਨਹੀਂ ਮਿਲਦੀਆਂ ਸਨ ਅਤੇ ਨਸ਼ਾ ਤਸਕਰਾਂ ਨੇ ਸੜਕਾਂ ’ਤੇ ਰਾਜ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਡੀ ਐੱਮ ਕੇ ਪੁੱਡੂਚੇਰੀ ਦੇ ਵਿਕਾਸ ਦੇ ਰਾਹ ’ਚ ‘ਸਪੀਡ ਬ੍ਰੇਕਰ’ ਬਣ ਗਏ ਹਨ। ਹੁਣ ਉਹੀ ਤਾਕਤਾਂ ਮੁੜ ਸੱਤਾ ’ਚ ਆਉਣ ਲਈ ਉਤਾਵਲੀਆਂ ਹਨ।

Advertisement

ਪ੍ਰਧਾਨ ਮੰਤਰੀ ਨੇ ਇੱਥੇ 2700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਨਵੇਂ ਪ੍ਰਾਜੈਕਟ ਪੁਡੂਚੇਰੀ ਦੇ ਲੋਕਾਂ ਦਾ ਜੀਵਨ ਬਦਲ ਦੇਣਗੇ। ਯਾਦ ਰਹੇ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਮਹੀਨੇ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Advertisement

ਇਸੇ ਦੌਰਾਨ ਮੁੱਖ ਮੰਤਰੀ ਅਤੇ ਏ ਆਈ ਐੱਨ ਆਰ ਸੀ-ਭਾਜਪਾ ਗੱਠਜੋੜ ਸਰਕਾਰ ਦੇ ਮੁਖੀ ਐੱਨ ਰੰਗਾਸਾਮੀ ਨੇ ਪ੍ਰਧਾਨ ਮੰਤਰੀ ਨੂੰ ਪੁੱਡੂਚੇਰੀ ਦੀ ਰਾਜ ਦੇ ਦਰਜੇ ਦੀ ਮੰਗ ਸਵੀਕਾਰ ਕਰਨ ਦੀ ਅਪੀਲ ਕੀਤੀ। ਰੰਗਾਸਾਮੀ ਨੇ ਕਿਹਾ, ‘‘ਪੁੱਡੂਚੇਰੀ ਨੂੰ ਰਾਜ ਦਾ ਦਰਜਾ ਦੇਣ ਲਈ ਵਿਧਾਨ ਸਭਾ ਵਿੱਚ 13 ਵਾਰ ਮਤੇ ਪਾਸ ਕਰ ਕੇ ਕੇਂਦਰ ਨੂੰ ਭੇਜੇ ਗਏ ਸਨ। ਮੈਨੂੰ ਉਮੀਦ ਹੈ ਪ੍ਰਧਾਨ ਮੰਤਰੀ ਸਾਡੀ ਮੰਗ ਸਵੀਕਾਰ ਕਰਨਗੇ।’’

ਮਦੁਰਈ ’ਚ 4400 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ

ਮਦੁਰਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ 4400 ਕਰੋੜ ਰੁਪਏ ਤੋਂ ਵੱਧ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਮੁੱਖ ਕੌਮੀ ਰਾਜਮਾਰਗਾਂ ਦੇ ਮਾਰਕੱਨਮ-ਪੁੱਡੂਚੇਰੀ ਸੈਕਸ਼ਨ ਅਤੇ ਪਰਮਾਕੁੜੀ-ਰਾਮਨਾਥਪੁਰਮ ਸੈਕਸ਼ਨ ਨੂੰ ਚਾਰ ਲੇਨ ਬਣਾਉਣ ਲਈ ਨੀਂਹ ਪੱਥਰ ਰੱਖਿਆ। ਉਨ੍ਹਾਂ ਤਾਮਿਲਨਾਡੂ ਵਿੱਚ ਅੱਠ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਅਤੇ ਚੇਨੱਈ ਬੀਚ-ਚੇਨੱਈ ਅਗਮੋਰ ਚੌਥੀ ਰੇਲ ਲਾਈਨ ਦੇਸ਼ ਨੂੰ ਸਮਰਪਿਤ ਕੀਤੀ।

Advertisement
×