DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ISRO ਦੇ ਨਿੱਜੀਕਰਨ ਦੀਆਂ ਚਿੰਤਾਵਾਂ ਬੇਬੁਨਿਆਦ: ਨਾਰਾਇਣਨ

ਮੁਲਾਜ਼ਮਾਂ ਦੇ ਖ਼ਦਸ਼ੇ ਛੇਤੀ ਦੂਰ ਕਰਨ ਬਾਰੇ ਕਿਹਾ

  • fb
  • twitter
  • whatsapp
  • whatsapp
featured-img featured-img
ਇਸਰੋ ਚੇਅਰਮੈਨ ਵੀ ਨਾਰਾਇਣਨ ਦਾ ਸਵਾਗਤ ਕਰਦੇ ਹੋਏ ਜਪਾਨੀ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਮੀਤ ਪ੍ਰਧਾਨ ਇਸ਼ੀ ਯਾਸੂਓ। -ਫੋਟੋ: ਪੀਟੀਆਈ
Advertisement

ਇਸਰੋ ਚੇਅਰਮੈਨ ਵੀ ਨਾਰਾਇਣਨ ਨੇ ਸਪੱਸ਼ਟ ਕੀਤਾ ਹੈ ਕਿ ਪੁਲਾੜ ਏਜੰਸੀ ਸਰਕਾਰੀ ਸੰਸਥਾ ਹੀ ਰਹੇਗੀ ਅਤੇ ਇਸ ਦੇ ਨਿੱਜੀਕਰਨ ਦੀਆਂ ਸਾਰੀਆਂ ਚਿੰਤਾਵਾਂ ਬੇਬੁਨਿਆਦ ਹਨ। ਬੰਗਲੂਰੂ ਸਪੇਸ ਐਕਸਪੋ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਕ ’ਚ ਪੁਲਾੜ ਵਾਤਾਵਰਨ ਅਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਨਿੱਜੀ ਕੰਪਨੀਆਂ ਤੇ ਸਟਾਰਟਅੱਪਸ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।

ਦਰਅਸਲ ਇਸਰੋ ਦੇ ਮੁਲਾਜ਼ਮਾਂ ਦੀਆਂ ਨੌਂ ਐਸੋਸੀਏਸ਼ਨਾਂ ਨੇ 4 ਸਤੰਬਰ ਨੂੰ ਚੇਅਰਮੈਨ ਨੂੰ ਪੱਤਰ ਲਿਖ ਕੇ ਨਿਰਮਾਣ ਅਤੇ ਸੰਚਾਲਨ ਕਾਰਜ ਨਿੱਜੀ ਸੰਸਥਾਵਾਂ ਨੂੰ ਸੌਂਪਣ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਇਸ ’ਤੇ ਚੇਅਰਮੈਨ ਨੇ ਕਿਹਾ ਕਿ ਮੁਲਾਜ਼ਮਾਂ ਦੀ ਚਿੰਤਾ ਸੁਭਾਵਿਕ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਇਸ ਬਾਰੇ ਸੰਤੁਸ਼ਟ ਕਰ ਕੇ ਸਾਰੇ ਖ਼ਦਸ਼ੇ ਦੂਰ ਕੀਤੇ ਜਾਣਗੇ। ਚੇਅਰਮੈਨ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਪੁਲਾੜ ਵਿੱਚ 56 ਭਾਰਤੀ ਸੈਟੇਲਾਈਟ ਅਤੇ ਰਾਕੇਟ ਦੇਸ਼ਵਾਸੀਆਂ ਦੀ ਸੇਵਾ ਕਰ ਰਹੇ ਹਨ ਪਰ ਵਧਦੀ ਮੰਗ ਕਾਰਨ ਆਉਣ ਵਾਲੇ ਸਮੇਂ ’ਚ ਹਰ ਸਾਲ ਲਗਪਗ 50 ਲਾਂਚ ਵਹੀਕਲਾਂ ਦੀ ਲੋੜ ਪਵੇਗੀ। ਇਸ ਟੀਚੇ ਨੂੰ ਪੂਰਾ ਕਰਨ ਲਈ ਭਾਰਤੀ ਉਦਯੋਗਾਂ ਅਤੇ 450 ਤੋਂ ਵੱਧ ਕੰਪਨੀਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮੁਲਕ ’ਚ ਭਾਰਤੀਆਂ ਵੱਲੋਂ ਹੀ ਸਾਲਾਨਾ 50 ਲਾਂਚ ਵਹੀਕਲ ਭੇਜਣ ਦਾ ਟੀਚਾ ਜਲਦੀ ਹੀ ਹਕੀਕਤ ਬਣ ਜਾਵੇਗਾ।

Advertisement

Advertisement
Advertisement
×