ਨਵੇਂ ਮੋਬਾਈਲਾਂ ’ਚ ‘ਸੰਚਾਰ ਸਾਥੀ’ ਐਪ ਲਾਜ਼ਮੀ
ਦੂਰਸੰਚਾਰ ਵਿਭਾਗ ਨੇ ਮੋਬਾਈਲ ਕੰਪਨੀਆਂ ਨੂੰ ਨਵੇਂ ਫੋਨਾਂ ਵਿੱਚ ਧੋਖਾਧੜੀ ਸਬੰਧੀ ਸ਼ਿਕਾਇਤ ਕਰਨ ਵਾਲੀ ‘ਸੰਚਾਰ ਸਾਥੀ’ ਐਪ ਪਹਿਲਾਂ ਤੋਂ ਹੀ ਇੰਸਟਾਲ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਭਾਰਤ ਵਿੱਚ ਬਣਨ ਵਾਲੇ ਜਾਂ ਬਾਹਰੋਂ ਮੰਗਵਾਏ ਜਾਣ ਵਾਲੇ...
Advertisement
ਦੂਰਸੰਚਾਰ ਵਿਭਾਗ ਨੇ ਮੋਬਾਈਲ ਕੰਪਨੀਆਂ ਨੂੰ ਨਵੇਂ ਫੋਨਾਂ ਵਿੱਚ ਧੋਖਾਧੜੀ ਸਬੰਧੀ ਸ਼ਿਕਾਇਤ ਕਰਨ ਵਾਲੀ ‘ਸੰਚਾਰ ਸਾਥੀ’ ਐਪ ਪਹਿਲਾਂ ਤੋਂ ਹੀ ਇੰਸਟਾਲ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਭਾਰਤ ਵਿੱਚ ਬਣਨ ਵਾਲੇ ਜਾਂ ਬਾਹਰੋਂ ਮੰਗਵਾਏ ਜਾਣ ਵਾਲੇ ਸਾਰੇ ਮੋਬਾਈਲਾਂ ਵਿੱਚ ਅਗਲੇ 90 ਦਿਨਾਂ ਦੇ ਅੰਦਰ ਇਹ ਐਪ ਹੋਣੀ ਲਾਜ਼ਮੀ ਹੈ, ਜਿਹੜੇ ਫੋਨ ਪਹਿਲਾਂ ਹੀ ਬਣ ਚੁੱਕੇ ਹਨ ਜਾਂ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹਨ, ਉਨ੍ਹਾਂ ਲਈ ਕੰਪਨੀਆਂ ਨੂੰ ਸਾਫਟਵੇਅਰ ਅਪਡੇਟ ਰਾਹੀਂ ਇਹ ਸਹੂਲਤ ਦੇਣੀ ਪਵੇਗੀ।ਸਰਕਾਰ ਨੇ ਐਪਲ, ਸੈਮਸੰਗ, ਵੀਵੋ ਅਤੇ ਓਪੋ ਵਰਗੀਆਂ ਸਾਰੀਆਂ ਕੰਪਨੀਆਂ ਨੂੰ 120 ਦਿਨਾਂ ਦੇ ਅੰਦਰ ਰਿਪੋਰਟ ਵਿਭਾਗ ਨੂੰ ਸੌਂਪਣ ਲਈ ਕਿਹਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਐਪ ਫੋਨ ਦੇ ਸੈੱਟਅੱਪ ਵੇਲੇ ਆਸਾਨੀ ਨਾਲ ਨਜ਼ਰ ਆਉਣੀ ਚਾਹੀਦੀ ਹੈ ਅਤੇ ਇਸ ਨੂੰ ਬੰਦ ਕਰਨ ਦੀ ਕੋਈ ਸਹੂਲਤ ਨਹੀਂ ਹੋਣੀ ਚਾਹੀਦੀ। ਇਸ ਐਪ ਰਾਹੀਂ ਵਰਤੋਂਕਾਰ ਆਈ ਐੱਮ ਈ ਆਈ ਨੰਬਰ ਨਾਲ ਸਬੰਧਤ ਧੋਖਾਧੜੀ, ਗੁੰਮ ਹੋਏ ਫੋਨ ਅਤੇ ਫਰਜ਼ੀ ਕਾਲਾਂ ਦੀ ਸ਼ਿਕਾਇਤ ਕਰ ਸਕਣਗੇ। ਦੂਰਸੰਚਾਰ ਕਾਨੂੰਨ 2023 ਤਹਿਤ ਆਈ ਐੱਮ ਈ ਆਈ ਨੰਬਰ ਨਾਲ ਛੇੜਛਾੜ ਕਰਨਾ ਗੈਰ-ਜ਼ਮਾਨਤੀ ਅਪਰਾਧ ਹੈ ਜਿਸ ਲਈ ਤਿੰਨ ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਪਿਛਲੇ ਹਫ਼ਤੇ ਵੱਟਸਐਪ, ਸਿਗਨਲ ਅਤੇ ਟੈਲੀਗ੍ਰਾਮ ਵਰਗੀਆਂ ਐਪਾਂ ਲਈ ਵੀ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਵੈੱਬ ਵਰਜ਼ਨ ’ਤੇ ਵਰਤੋਂਕਾਰ ਹਰ ਛੇ ਘੰਟੇ ਬਾਅਦ ਆਪਣੇ ਆਪ ਲੌਗ-ਆਊਟ ਹੋ ਜਾਵੇਗਾ ਅਤੇ ਦੁਬਾਰਾ ਕੰਮ ਕਰਨ ਲਈ ਕਿਊ ਆਰ ਕੋਡ ਰਾਹੀਂ ਲਿੰਕ ਕਰਨਾ ਪਵੇਗਾ।
Advertisement
Advertisement
