DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਿਸਾਨਾਂ ਦੇ ਹਿੱਤ ਸੁਰੱਖਿਅਤ ਬਣਾਉਣ ਲਈ ਵਚਨਬੱਧ: DK Shivakumar

ਜਥੇਬੰਦੀਆਂ ਨੂੰ ਕਰਨਾਟਕ ਬੰਦ ਦਾ ਸੱਦਾ ਵਾਪਸ ਲੈਣ ਦੀ ਅਪੀਲ; ਤਾਮਿਲ ਨਾਡੂ ਦੇ ਮੁੱਖ ਮੰਤਰੀ ਨਾਲ ਤਜਵੀਜ਼ਤ ਬੈਠਕ ਮੁਲਤਵੀ

  • fb
  • twitter
  • whatsapp
  • whatsapp
featured-img featured-img
ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨਾਲ ਮਿਲਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ। -ਫੋਟੋ: ਪੀਟੀਆਈ
Advertisement
ਕਰਨਾਟਕ ਦੇ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਐਤਵਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਕਾਵੇਰੀ ਮੁੱਦੇ ’ਤੇ ਸੂਬੇ ਦੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ। ਕਾਵੇਰੀ ਵਿਵਾਦ ਬਾਰੇ ਸਰਬ ਪਾਰਟੀ ਬੈਠਕ ਦੀ ਪ੍ਰਧਾਨਗੀ ਕਰਨ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜਥੇਬੰਦੀਆਂ ਨੂੰ 13 ਅਗਸਤ ਲਈ ਤਜਵੀਜ਼ਤ ਸੂਬਾਈ ਬੰਦ ਦਾ ਸੱਦਾ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤਾਮਿਲ ਨਾਡੂ ਦੇ ਹਮਰੁਤਬਾ ਸੀ ਜੋਸੇਫ਼ ਵਿਜੈ ਨੇ ਸੂਬਾ ਸਰਕਾਰ ਦੀ ਬੇਨਤੀ ’ਤੇ ਬੰਗਲੂਰੂ ਦੀ ਆਪਣੀ ਫੇਰੀ ਮੁਲਤਵੀ ਕਰਨ ਦੀ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪੇਸ਼ਕਦਮੀ ਦੋਵਾਂ ਰਾਜਾਂ ਦਰਮਿਆਨ ਸਦਭਾਵਨਾ ਵਾਲਾ ਮਾਹੌਲ ਬਣਾਉਣ ’ਚ ਮਦਦਗਾਰ ਹੋਵੇਗੀ।

ਕਾਬਿਲੇਗੌਰ ਹੈ ਕਿ ਸ਼ਿਵਕੁਮਾਰ ਤੇ ਵਿਜੈ ਨੇ ਸੋਮਵਾਰ ਨੂੰ ਮੁਲਾਕਾਤ ਕਰ ਕੇ ਕਾਵੇਰੀ ਮੁੱਦੇ ’ਤੇ ਵਿਚਾਰ ਚਰਚਾ ਕਰਨੀ ਸੀ, ਪਰ ਸ਼ਿਵਕੁਮਾਰ ਨੇ ਸੂਬੇ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਹਵਾਲੇ ਨਾਲ ਆਪਣੇ ਹਮਰੁਤਬਾ ਨੂੰ ਇਹ ਫੇਰੀ ਅੱਗੇ ਪਾਉਣ ਦੀ ਅਪੀਲ ਕੀਤੀ ਤਾਂ ਕਿ ਗੱਲਬਾਤ ਵਧੇਰੇ ਸਦਭਾਵਨਾ ਭਰੇ ਮਾਹੌਲ ਵਿੱਚ ਹੋ ਸਕੇ। ਕੰਨੜ ਪੱਖੀ ਜਥੇਬੰਦੀਆਂ ਨੇ ਕਾਵੇਰੀ ਜਲ ਪ੍ਰਬੰਧਨ ਅਥਾਰਿਟੀ ਵੱਲੋਂ ਜਾਰੀ ਹੁਕਮਾਂ ਖ਼ਿਲਾਫ਼ 13 ਅਗਸਤ ਨੂੰ ਕਰਨਾਟਕ ਬੰਦ ਦਾ ਸੱਦਾ ਦਿੱਤਾ ਹੈ। ਅਥਾਰਿਟੀ ਨੇ ਤਾਮਿਲ ਨਾਡੂ ਨੂੰ 15 ਦਿਨਾਂ ਅੰਦਰ 3500 ਕਿਊਸਕ ਪਾਣੀ ਛੱਡਣ ਸਬੰਧੀ ਕਾਵੇਰੀ ਵਾਟਰ ਰੈਗੂਲੇਸ਼ਨ ਕਮੇਟੀ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਦੀ ਘੜੀ ਪ੍ਰਦਰਸ਼ਨਾਂ ਦੀ ਲੋੜ ਨਹੀਂ ਕਿਉਂਕਿ ਮੀਂਹ ਪੈਣ ਨਾਲ ਹਾਲਾਤ ਬਦਲੇ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਮੰਨਣਾ ਹੈ ਕਿ ਸੂਬਾਈ ਬੰਦ ਨਾਲ ਕਿਸੇ ਨੂੰ ਕੋਈ ਫ਼ਾਇਦਾ ਨਹੀਂ ਹੋਣਾ।

Advertisement

ਮੇੇਕੇਦਾਤੂ ਡੈਮ ਨਾਲ ਕਾਵੇਰੀ ਦਾ ਪਾਣੀ ਰੁਕੇਗਾ: ਅੰਬੂਮਣੀ

ਚੇਨੱਈ: ਪੀ ਐੱਮ ਕੇ ਪ੍ਰਧਾਨ ਅੰਬੂਮਣੀ ਰਾਮਦੌਸ ਨੇ ਕਿਹਾ ਕਿ ਜੇ ਤਜਵੀਜ਼ਤ ਮੇਕੇਦਾਤੂ ਡੈਮ ਬਣ ਗਿਆ ਹੁੰਦਾ ਤਾਂ ਤਾਮਿਲ ਨਾਡੂ ਨੂੰ ਕਰਨਾਟਕ ਦੇ ਕਬੀਨੀ ਜਲ ਭੰਡਾਰ ਤੋਂ ਮੌਜੂਦਾ ਪ੍ਰਵਾਹ ਵੀ ਨਾ ਮਿਲਦਾ। ਉਨ੍ਹਾਂ ਤਾਮਿਲ ਨਾਡੂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਦੀਆਂ ਕਰਨਾਟਕ ਦੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰੇ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਕਾਰਵਾਈ ਕਰਨ ਦਾ ਸੱਦਾ ਦਿੱਤਾ। -ਪੀਟੀਆਈ

Advertisement
Advertisement
×