DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Commercial LPG Cylinder: ਵਪਾਰਕ ਸਿਲੰਡਰ ਹੋਰ 42 ਰੁਪਏ ਮਹਿੰਗਾ

ਪੰਜ ਕਿਲੋ ਵਾਲੇ ਸਿਲੰਡਰ ਦਾ ਭਾਅ ਵੀ ਵਧਾਇਆ; ਕੌਮਾਂਤਰੀ ਏਅਰਲਾੲੀਨਾਂ ਦੇ ੲੀਂਧਣ ਦੀ ਕੀਮਤ ’ਚ ਕਟੌਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਹੋਟਲਾਂ ਅਤੇ ਰੈਸਤਰਾਂ ਸਮੇਤ ਹੋਰ ਕਾਰੋਬਾਰੀ ਅਦਾਰਿਆਂ ’ਚ ਵਰਤੇ ਜਾਂਦੇ 19 ਕਿਲੋਗ੍ਰਾਮ ਦੇ ਸਿਲੰਡਰਾਂ ਦੀ ਕੀਮਤ ਸੋਮਵਾਰ ਨੂੰ 42 ਰੁਪਏ ਹੋਰ ਵਧਾ ਦਿੱਤੀ ਗਈ ਹੈ। ਇਸ ਦੇ ਨਾਲ 5 ਕਿਲੋ ਵਾਲੇ ਫ੍ਰੀ-ਟਰੇਡ ਐੱਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ 11 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਇਸ ਦੀ ਕੀਮਤ 821.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਉਂਝ ਰਸੋਈ ਗੈਸ ਸਿਲੰਡਰਾਂ ਦੇ ਭਾਅ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉੱਧਰ, ਕੌਮਾਂਤਰੀ ਹਵਾਈ ਕੰਪਨੀਆਂ ਲਈ ਐਵੀਏਸ਼ਨ ਟਰਬਾਈਨ ਫਿਊਲ (ਏ ਟੀ ਐੱਫ) ਦੀਆਂ ਕੀਮਤਾਂ ਵਿੱਚ 27 ਫ਼ੀਸਦੀ ਦੀ ਵੱਡੀ ਕਟੌਤੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕੌਮਾਂਤਰੀ ਏਅਰਲਾਈਨਾਂ ਲਈ ਏ ਟੀ ਐੱਫ ਦੀ ਕੀਮਤ 400 ਡਾਲਰ ਪ੍ਰਤੀ ਕਿਲੋਲਿਟਰ ਘਟਾਈ ਗਈ ਹੈ ਜਿਸ ਨਾਲ ਹੁਣ ਜੈੱਟ ਈਂਧਣ ਦੀ ਕੀਮਤ ਘਟ ਕੇ 1,110 ਰੁਪਏ ਪ੍ਰਤੀ ਕਿਲੋਲਿਟਰ ਰਹਿ ਗਈ ਹੈ।

ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐੱਲ ਪੀ ਜੀ ਦਾ ਭਾਅ ਸੋਮਵਾਰ ਨੂੰ 42 ਰੁਪਏ ਵਧਾ ਦਿੱਤਾ ਹੈ ਜਿਸ ਨਾਲ ਦਿੱਲੀ ’ਚ ਇਸ ਦੀ ਕੀਮਤ ਵਧ ਕੇ 3,113.50 ਰੁਪਏ ਹੋ ਗਈ ਹੈ। ਤੇਲ ਕੰਪਨੀਆਂ ਨੇ ਮਾਸਿਕ ਸਮੀਖਿਆ ਮਗਰੋਂ ਕਮਰਸ਼ੀਅਲ ਸਿਲੰਡਰ ਦਾ ਭਾਅ ਵਧਾਉਣ ਦਾ ਫ਼ੈਸਲਾ ਲਿਆ। ਵੈਟ ਅਤੇ ਹੋਰ ਸਥਾਨਕ ਟੈਕਸਾਂ ਕਾਰਨ ਸਿਲੰਡਰ ਦੀ ਕੀਮਤ ਸੂਬਿਆਂ ’ਚ ਵੱਖੋ-ਵੱਖਰੀ ਹੋਵੇਗੀ। ਸੂਤਰਾਂ ਨੇ ਕਿਹਾ ਕਿ ਘਰੇਲੂ ਏਅਰਲਾਈਨਾਂ ਲਈ ਏ ਟੀ ਐੱਫ ਦੀ ਕੀਮਤ ਲਗਾਤਾਰ ਲਾਗਤ ਨਾਲੋਂ ਘੱਟ ਰੱਖੀ ਜਾ ਰਹੀ ਹੈ; ਹਾਲਾਂਕਿ ਪਿਛਲੇ ਮਹੀਨੇ ਕਰੀਬ ਸਾਢੇ 7 ਰੁਪਏ ਦਾ ਵਾਧਾ ਕਰਨ ਮਗਰੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ।

Advertisement

Advertisement
Advertisement
×