DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਣ ਕਮਿਸ਼ਨ ਤੇ ਭਾਜਪਾ ਦਰਮਿਆਨ ਮਿਲੀਭੁਗਤ: ਮਮਤਾ

ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਜਿਤਾਉਣ ਲੲੀ ਸਾਜ਼ਿਸ਼ ਰਚਣ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਕੋਲਕਾਤਾ ’ਚ ਸੋਮਵਾਰ ਨੂੰ ਹੋਲੀ ਮਿਲਨ ਸਮਾਰੋਹ ਦੌਰਾਨ ਪੰਜਾਬੀਆਂ ਨਾਲ ਭੰਗੜਾ ਪਾਉਂਦੀ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ। -ਫੋਟੋ: ਏਐੱਨਆਈ
Advertisement

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐੱਸ ਆਈ ਆਰ ਮਗਰੋਂ ਵੋਟਰ ਸੂਚੀ ’ਚੋਂ ਨਾਂ ਹਟਾਏ ਜਾਣ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਤੇ ਭਾਜਪਾ ’ਤੇ ਮਿਲੀਭੁਗਤ ਕਰ ਕੇ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਮਦਦ ਲਈ ਇਹ ਸਾਜ਼ਿਸ਼ ਰਚੀ ਗਈ ਹੈ।

ਪੱਛਮੀ ਬੰਗਾਲ ’ਚ ਐੱਸ ਆਈ ਆਰ ਪ੍ਰਕਿਰਿਆ ਤੋਂ ਬਾਅਦ 28 ਫਰਵਰੀ ਨੂੰ ਵੋਟਰ ਸੂਚੀ ਦੇ ਪ੍ਰਕਾਸ਼ਨ ਮਗਰੋਂ ਪਹਿਲੀ ਪ੍ਰਤੀਕਿਰਿਆ ’ਚ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਚੋਣ ਨਤੀਜੇ ਆਪਣੇ ਹੱਕ ’ਚ ਭੁਗਤਾਉਣ ਲਈ ਭਾਜਪਾ ਤੇ ਚੋਣ ਕਮਿਸ਼ਨ ਨੇ ‘ਜਾਣਬੁੱਝ ਕੇ’ ਨਾਂ ਹਟਾਏ ਹਨ। ਟੀ ਐੱਮ ਸੀ ਮੁਖੀ ਨੇ ਦੋਸ਼ ਲਾਇਆ, ‘‘ਚੋਣ ਕਮਿਸ਼ਨ ਨੇ ਜਾਣਬੁਝ ਕੇ ਅਸਲੀ ਵੋਟਰਾਂ ਦੇ ਨਾਂ ਹਟਾ ਦਿੱਤੇ ਹਨ। ਮੈਂ ਹੈਰਾਨ ਹਾਂ। ਇਹ ਬਹੁਤ ਦੁੱਖ ਭਰੀ ਸਥਿਤੀ ਹੈ।’’

Advertisement

ਜ਼ਿਕਰਯੋਗ ਹੈ ਕਿ ਐੱਸ ਆਈ ਆਰ ਮਗਰੋਂ ਵੋਟਰ ਸੂਚੀ ’ਚੋਂ 63.66 ਲੱਖ ਨਾਂ ਹਟਾਏ ਗਏ ਹਨ ਜੋ ਕੁੱਲ ਵੋਟਰਾਂ ਦਾ 8.3 ਫੀਸਦ ਹੈ। ਐੱਸ ਆਈ ਆਰ ਮਗਰੋਂ ਸੂਬੇ ’ਚ ਵੋਟਰਾਂ ਦੀ ਗਿਣਤੀ ਘਟ ਕੇ ਤਕਰੀਬਨ 7.04 ਕਰੋੜ ਰਹਿ ਗਈ ਹੈ। ਇਸ ਤੋਂ ਇਲਾਵਾ 60.06 ਲੱਖ ਤੋਂ ਵੱਧ ਵੋਟਰਾਂ ਨੂੰ ‘ਵਿਚਾਰ ਅਧੀਨ’ ਵਰਗ ’ਚ ਰੱਖਿਆ ਗਿਆ ਹੈ।

Advertisement

ਤ੍ਰਿਣਮੂਲ ਵੱਲੋਂ ਜਨ ਸੰਪਰਕ ਮੁਹਿੰਮ ਦਾ ਐਲਾਨ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਪ੍ਰਭਾਵ ਵਾਲੇ 84 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨਾਲ ਜੁੜਨ ਲਈ 60 ਦਿਨਾਂ ਦੀ ਜਨ ਸੰਪਰਕ ਮੁਹਿੰਮ ਛੇੜਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਭਾਜਪਾ ’ਤੇ ਸੂਬੇ ਨੂੰ ਫੰਡ ਨਾ ਦੇਣ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦਾ ਅਪਮਾਨ ਕਰਨ ਦੇ ਦੋਸ਼ ਲਾਏ। ਤ੍ਰਿਣਮੂਲ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਹੋਲੀ ਤੋਂ ਬਾਅਦ ਪੰਜ ਮਾਰਚ ਨੂੰ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਦੋ ਮਹੀਨੇ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਪਾਰਟੀ ਆਗੂ ਵੱਖ-ਵੱਖ ਹਲਕਿਆਂ ਦੇ ਬੂਥਾਂ ਅਤੇ ਪਿੰਡਾਂ ਵਿੱਚ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਸੂਬਾ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕਰਨਗੇ। ਬੈਨਰਜੀ ਨੇ ਕਿਹਾ ਕਿ ਇਹ ਟੀਮਾਂ ਭਾਰਤੀ ਜਨਤਾ ਪਾਰਟੀ ਵੱਲੋਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ’ਤੇ ਜ਼ੁਲਮਾਂ ਦਾ ਪਰਦਾਫਾਸ਼ ਵੀ ਕਰਨਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਡਾ. ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਵਿੱਚ ਸੋਧ ਕਰ ਕੇ ਐੱਸ ਸੀ ਅਤੇ ਐੱਸ ਟੀ ਲਈ ਰਾਖਵਾਂਕਰਨ ਖ਼ਤਮ ਕਰਨ ਦਾ ਇਰਾਦਾ ਰੱਖਦੀ ਹੈ। -ਪੀਟੀਆਈ

ਬੰਗਾਲ ’ਚ ਕੇਂਦਰੀ ਬਲਾਂ ਦੀਆਂ 480 ਕੰਪਨੀਆਂ ਤਾਇਨਾਤ

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਸੂਬੇ ਭਰ ਵਿੱਚ ਕੇਂਦਰੀ ਬਲਾਂ ਦੀਆਂ 480 ਕੰਪਨੀਆਂ ਦੀ ਤਾਇਨਾਤੀ ਲਈ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਬਲਾਂ ਦੀਆਂ 240 ਕੰਪਨੀਆਂ ਪਹਿਲਾਂ ਹੀ ਸੂਬੇ ’ਚ ਪਹੁੰਚ ਚੁੱਕੀਆਂ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਲੈਗ ਮਾਰਚ ਕਰ ਚੁੱਕੀਆਂ ਹਨ, ਜਦਕਿ ਬਾਕੀ 240 ਕੰਪਨੀਆਂ ਦੇ 10 ਮਾਰਚ ਨੂੰ ਬੰਗਾਲ ਪਹੁੰਚਣ ਦਾ ਪ੍ਰੋਗਰਾਮ ਹੈ। ਉਨ੍ਹਾਂ ਦੱਸਿਆ ਕਿ ਤਾਇਨਾਤੀ ਦੇ ਦੂਜੇ ਗੇੜ ਨਾਲ ਜ਼ਿਲ੍ਹਿਆਂ ਵਿੱਚ ਕੁੱਲ 480 ਕੰਪਨੀਆਂ ਦੀ ਤਾਇਨਾਤੀ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉੱਤਰ ਬੰਗਾਲ ਦੇ ਦਾਰਜੀਲਿੰਗ ’ਚ 11 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਛੇ ਨੂੰ ਪਹਿਲੇ ਗੇੜ ਵਿੱਚ ਅਤੇ ਪੰਜ ਨੂੰ ਦੂਜੇ ਗੇੜ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸੇ ਤਰ੍ਹਾਂ ਸਿਲੀਗੁੜੀ ਪੁਲੀਸ ਕਮਿਸ਼ਨਰੇਟ ’ਚ ਪੰਜ ਕੰਪਨੀਆਂ ਹੋਣਗੀਆਂ, ਜਦਕਿ ਕਲਿਮਪੋਂਗ ਨੂੰ ਚਾਰ ਕੰਪਨੀਆਂ ਮਿਲਣਗੀਆਂ। -ਪੀਟੀਆਈ

Advertisement
×