
ਗੁਲਮਰਗ ਵਿੱਚ ਸੈਲਾਨੀ ਮੌਸਮ ਤੇ ਖ਼ੂਬਸੂਰਤ ਵਾਦੀਆਂ ਦਾ ਆਨੰਦ ਮਾਣਦੇ ਹੋਏ।
ਸ੍ਰੀਨਗਰ, 27 ਨਵੰਬਰ
ਸ੍ਰੀਨਗਰ 'ਚ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਿਕਾਰਡ ਕੀਤੀ ਗਈ, ਕਿਉਂਕਿ ਪੂਰੇ ਕਸ਼ਮੀਰ 'ਚ ਘੱਟੋ-ਘੱਟ ਤਾਪਮਾਨ ਸਿਰਫ਼ ਤੋਂ ਹੇਠਾਂ ਚਲਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਹਰਵਾਰ ਰਾਤ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਮਨਫੀ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਸੀ। ਪਹਿਲਗਾਮ ਟੂਰਿਸਟ ਰਿਜ਼ੋਰਟ ਦਾ ਤਾਪਮਾਨ ਮਨਫ਼ੀ 3.4 ਡਿਗਰੀ ਸੈਲਸੀਅਸ ਵਿੱਚ ਡਿੱਗਿਆ ਅਤੇ ਘਾਟੀ ਵਿੱਚ ਸਭ ਤੋਂ ਠੰਢਾ ਸਥਾਨ ਸੀ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਮਸ਼ਹੂਰ ਸਕੀ-ਰਿਜ਼ਾਰਟ ਦਾ ਤਾਪਮਾਨ ਮਨਫੀ 1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਘਾਟੀ ਦੇ ਪ੍ਰਵੇਸ਼ ਦੁਆਰ ਸ਼ਹਿਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਵੀ ਪਾਰਾ ਜ਼ੀਰੋ ਤੋਂ 1.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਘੱਟੋ-ਘੱਟ ਤਾਪਮਾਨ ਹੋਰ ਹੇਠਾਂ ਆਉਣ ਦੀ ਸੰਭਾਵਨਾ ,ਹੈ ਕਿਉਂਕਿ 7 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ