DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Cockroach Janata Party: ਦੀਪਕੇ ਨੇ ਪੇਂਡੂ ਸਕੂਲਾਂ ’ਚ ਸੁਧਾਰ ਲਈ ਮੁਹਿੰਮ ਛੇੜੀ

ਸੀ ਜੇ ਪੀ ਦੇ ਬਾਨੀ ਨੇ 15 ਅਗਸਤ ਤੋਂ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਅੈਲਾਨ ਕੀਤਾ

  • fb
  • twitter
  • whatsapp
  • whatsapp
Advertisement

ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਸੁਧਾਰ ਲਈ ਦੇਸ਼ ਵਿਆਪੀ ਮੁਹਿੰਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮਾਪਿਆਂ ਨੂੰ ਬੁਨਿਆਦੀ ਸਹੂਲਤਾਂ ਦਾ ਲੇਖਾ-ਜੋਖਾ ਕਰਨ ਅਤੇ ਸਰਪੰਚਾਂ ਨੂੰ ਇਨ੍ਹਾਂ ਸੰਸਥਾਵਾਂ ਨੂੰ ਸੁਧਾਰਨ ਦਾ ਕੰਮ ਆਪਣੇ ਹੱਥ ਵਿੱਚ ਲੈਣ ਦੀ ਅਪੀਲ ਕੀਤੀ ਗਈ ਹੈ। ਇਹ ਮੁਹਿੰਮ 15 ਅਗਸਤ ਨੂੰ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਸੀ ਜੇ ਪੀ ਨੇ ਨਾਗਰਿਕਾਂ, ਮਾਪਿਆਂ ਅਤੇ ਪਿੰਡ ਦੇ ਆਗੂਆਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ‘ਪੇਂਡੂ ਵਿਦਿਅਕ ਬੁਨਿਆਦੀ ਢਾਂਚੇ ਦੀ ਅਣਦੇਖੀ’ ਦੇ ਹੱਲ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਇੱਕ ਵੀਡੀਓ ਸੁਨੇਹੇ ਵਿੱਚ, ਦੀਪਕੇ ਨੇ ਕਿਹਾ ਕਿ ਉਹ ਮਹਾਰਾਸ਼ਟਰ ਵਿੱਚ ਆਪਣੇ ਪਿੰਡ ਹਿੰਗੋਲੀ ਤੋਂ ਇਸ ਪਹਿਲਕਦਮੀ ਦੀ ਸ਼ੁਰੂਆਤ ਉੱਥੋਂ ਦੇ ਸਰਪੰਚ ਕੋਲ ਜਾ ਕੇ ਉੱਥੇ ਸਥਿਤ ਸਰਕਾਰੀ ਸਕੂਲਾਂ ਨੂੰ ਸੁਧਾਰਨ ਦੀ ਬੇਨਤੀ ਨਾਲ ਕਰਨਗੇ। ਦੀਪਕੇ ਨੇ ਕਿਹਾ, ‘‘ਆਉਣ ਵਾਲੀ 15 ਅਗਸਤ ਸਾਡਾ 80ਵਾਂ ਆਜ਼ਾਦੀ ਦਿਹਾੜਾ ਹੈ। ਪਰ, ਜੇ ਪਿਛਲੇ 80 ਸਾਲਾਂ ਵਿੱਚ ਕਿਸੇ ਚੀਜ਼ ਨੂੰ ਸਭ ਤੋਂ ਵੱਧ ਅਣਗੌਲਿਆ ਗਿਆ ਹੈ, ਤਾਂ ਉਹ ਸਾਡੇ ਪਿੰਡਾਂ ਦੇ ਸਰਕਾਰੀ ਸਕੂਲ ਹਨ।’’ ਦੀਪਕੇ ਨੇ ਕਿਹਾ ਕਿ ਪਿੰਡਾਂ ਦੇ ਬੱਚਿਆਂ ਨੂੰ ਅਜੇ ਵੀ ਸਕੂਲ ਜਾਣ ਲਈ ਲੰਮੀਆਂ ਦੂਰੀਆਂ ਤੈਅ ਕਰਨੀਆਂ ਪੈਂਦੀਆਂ ਹਨ ਅਤੇ ਉੱਥੇ ਪਹੁੰਚਣ ’ਤੇ ਉਨ੍ਹਾਂ ਨੂੰ ਅਕਸਰ ਪੀਣ ਵਾਲੇ ਪਾਣੀ ਅਤੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ।

Advertisement

ਝਾਰਖੰਡ ’ਚ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਦੀ ਨਿਖੇਧੀ

ਅਭਿਜੀਤ ਦੀਪਕੇ ਨੇ ਝਾਰਖੰਡ ਵਿੱਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਹੈ, ਅਤੇ ਨਾਲ ਹੀ ਵਿਦਿਆਰਥੀ ਆਗੂ ਦੇਵੇਂਦਰ ਨਾਥ ਮਾਹਤੋ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਮਾਹਤੋ ਦਾ ਘਟਨਾ ਤੋਂ ਬਾਅਦ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

Advertisement

Advertisement
×