DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CM Joseph Vijay ਨੇ ਮੈਟੂਰ ਬੰਨ੍ਹ ਤੋਂ ਸਿੰਜਾਈ ਲਈ ਪਾਣੀ ਛੱਡਿਆ

ਮੁੱਖ ਮੰਤਰੀ ਨੇ ਹਰਾ ਸ਼ਾਲ ਪਹਿਨ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ

  • fb
  • twitter
  • whatsapp
  • whatsapp
featured-img featured-img
ਤਾਮਿਲ ਨਾਡੂ ਦੇ ਮੁੱਖ ਮੰਤਰੀ ਵਿਜੈ ਮੈਟੂਰ ਵਿੱਚ ਕਾਵੇਰੀ ਨਦੀ ਦਾ ਪਾਣੀ ਛੱਡਣ ਲਈ ਸਟੈਨਲੀ ਡੈਮ ਦੇ ਗੇਟ ਖੋਲ੍ਹਣ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਅੱਜ ਕਾਵੇਰੀ ਡੈਲਟਾ ਦੇ ਜ਼ਿਲ੍ਹਿਆਂ ’ਚ ਸਿੰਜਾਈ ਲਈ ਮੈਟੂਰ ਸਥਿਤ ਸਟੈਨਲੀ ਜਲ ਭੰਡਾਰ ਦੇ ਗੇਟ ਖੋਲ੍ਹੇ ਅਤੇ ਪਾਣੀ ਛੱਡਿਆ। ਵਿਜੈ ਨੇ ਐੱਨ ਆਨੰਦ ਸਣੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਦੀ ਮੌਜੂਦਗੀ ’ਚ ਬਟਨ ਦਬਾ ਕੇ ਡੈਮ ਦੇ ਗੇਟ ਖੋਲ੍ਹੇ। ਇਸ ਮਗਰੋਂ ਉਨ੍ਹਾਂ ਪਾਣੀ ’ਚ ਫੁੱਲ ਸੁੱਟ ਕੇ ਕਾਵੇਰੀ ਨਦੀ ਦਾ ਪਾਣੀ ਛੱਡੇ ਜਾਣ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਿਜੈ ਨੇ ਇਤਿਹਾਸਕ ਮੈੱਟੂਰ ਬੰਨ੍ਹ ਦੇ ਗੇਟ ਖੋਲ੍ਹੇ ਹਨ। ਇਹ ਬੰਨ੍ਹ ਸੂਬੇ ਦੇ ਡੈਲਟਾ ਖੇਤਰਾਂ ਦੇ ਕਿਸਾਨਾਂ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ। ਉਨ੍ਹਾਂ ਇੱਥੇ ਕਿਸਾਨਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਕਿਸਾਨਾਂ ਅਤੇ ਖੇਤੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਹਰੇ ਰੰਗ ਦੀ ਸ਼ਾਲ ਪਹਿਨ ਕੇ ਵਿਜੈ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਪਹਿਲਾਂ ਵਿਜੈ ਚੇਨੱਈ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਪੁੱਜਣ ਮਗਰੋਂ ਸੜਕੀ ਮਾਰਗ ਰਾਹੀਂ ਮੈਟੂਰ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਵਿਜੈ ਨੇ ਰੋਡ ਸ਼ੋਅ ਕੀਤਾ ਜਿਸ ਦੌਰਾਨ ਵੱਡੀ ਗਿਣਤੀ ਲੋਕ ਹਾਜ਼ਰ ਸਨ।

ਮਹਾਰਾਸ਼ਟਰ-ਕਰਨਾਟਕ ਸਰਹੱਦੀ ਵਿਵਾਦ ਬਾਰੇ ਜਲਦੀ ਸੁਣਵਾਈ ਦੀ ਅਪੀਲ

Advertisement

ਨਵੀਂ ਦਿੱਲੀ: ਮਹਾਰਾਸ਼ਟਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ 2004 ਦੇ ਉਸ ਮਾਮਲੇ ’ਚ ਜਲਦੀ ਸੁਣਵਾਈ ਦੀ ਅਪੀਲ ਕੀਤੀ ਜੋ ਕਰਨਾਟਕ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਨਾਲ ਜੁੜਿਆ ਹੋਇਆ ਹੈ। ਇਹ ਵਿਵਾਦ ਮਰਾਠੀ ਬੋਲਣ ਵਾਲੇ ਲੋਕਾਂ ਦੇ 865 ਪਿੰਡਾਂ ਅਤੇ ਕਸਬਿਆਂ ਬਾਰੇ ਹੈ ਜਿਨ੍ਹਾਂ ਦਾ ਪ੍ਰਸ਼ਾਸਨਿਕ ਕੰਟਰੋਲ ਹਾਲੇ ਵੀ ਗੁਆਂਢੀ ਸੂਬੇ ਕਰਨਾਟਕ ਕੋਲ ਹੈ। ਮਹਾਰਾਸ਼ਟਰ ਸਰਕਾਰ ਨੇ ਬੈਂਚ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਚ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਲਈ ਇਸ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ

Advertisement

Advertisement
×