DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

climate change in india: ਭਾਰਤ ’ਚ ਅਤਿ ਦੀ ਗਰਮੀ ਜਲਵਾਯੂ ਤਬਦੀਲੀ ਕਾਰਨ: ਸਟੈਲ

ਵਾਤਾਵਰਨ ਮੁਖੀ ਨੇ ਲੂ ਦੇ ਮਨੁੱਖੀ ਤੇ ਆਰਥਿਕ ਅਸਰ ਬਾਰੇ ਦਿੱਤੀ ਜਾਣਕਾਰੀ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਇਕ ਸ਼ਖ਼ਸ ਆਪਣੇ ਪਸ਼ੂਆਂ ਨੂੰ ਨੁਹਾਉਂਦਾ ਹੋਇਆ। -ਫੋਟੋ: ਪੀਟੀਆਈ
Advertisement

ਸੰਯੁਕਤ ਰਾਸ਼ਟਰ ਦੇ ਵਾਤਾਵਰਨ ਮੁਖੀ ਸਾਈਮਨ ਸਟੈਲ ਨੇ ਅੱਜ ਕਿਹਾ ਕਿ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਪੈ ਰਹੀ ਅਤਿ ਦੀ ਗਰਮੀ ਦਾ ਮੁੱਖ ਕਾਰਨ ਕੋਲੇ, ਤੇਲ ਅਤੇ ਗੈਸ ਦੇ ਭਾਰੀ ਮਾਤਰਾ ਵਿੱਚ ਬਾਲਣ ਕਾਰਨ ਹੋ ਰਹੀ ਵਾਤਾਵਰਨ ਤਬਦੀਲੀ ਹੈ। ਉਨ੍ਹਾਂ ਲੂ ਦੇ ਗੰਭੀਰ ਮਨੁੱਖੀ ਅਤੇ ਆਰਥਿਕ ਪ੍ਰਭਾਵਾਂ ਨੂੰ ਵੀ ਉਜਾਗਰ ਕੀਤਾ, ਖ਼ਾਸਕਰ ਉਨ੍ਹਾਂ ਲੋਕਾਂ ’ਤੇ ਜੋ ਬਿਨਾਂ ਠੰਢਕ (ਏ ਸੀ/ਕੂਲਰ) ਸਹੂਲਤਾਂ ਵਾਲੇ ਘਰਾਂ ਵਿੱਚ ਰਹਿ ਰਹੇ ਹਨ ਅਤੇ ਜੋ ਬਾਹਰ ਖੁੱਲ੍ਹੇ ਵਿੱਚ ਲੰਮੇ ਸਮੇਂ ਤੱਕ ਕੰਮ ਕਰਦੇ ਹਨ।

ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਦੇ ਕਾਰਜਕਾਰੀ ਸਕੱਤਰ ਸਟੈਲ ਨੇ ਕਿਹਾ, ‘‘ਗਰਮੀ ਦੇ ਇਹ ਅੰਕੜੇ ਵਿਸ਼ਵ ਪੱਧਰ ’ਤੇ ਵਾਤਾਵਰਨ ਪ੍ਰਭਾਵਾਂ ਦੇ ਅਨੁਕੂਲ ਹੋਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਅਹਿਮੀਅਤ ਨੂੰ ਦਰਸਾਉਂਦੇ ਹਨ।’’ ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਕਿਹਾ ਕਿ ਮੱਧ ਅਤੇ ਉੱਤਰ-ਪੱਛਮੀ ਭਾਰਤ ਵਿੱਚ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਲੂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਵਧਦੇ ਤਾਪਮਾਨ ਕਾਰਨ ਦੇਸ਼ ਭਰ ਵਿੱਚ ਬਿਜਲੀ ਦੀ ਮੰਗ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

Advertisement

ਇਸੇ ਦੌਰਾਨ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਕੇਰਲਾ ’ਚ ਮੌਨਸੂਨ ਨੇ ਭਾਵੇਂ ਆਪਣੀ ਸੰਭਾਵੀ ਤਰੀਕ 26 ਮਈ ਨੂੰ ਦਸਤਕ ਨਹੀਂ ਦਿੱਤੀ ਪਰ ਇਹ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਲਕਸ਼ਦੀਪ ਖੇਤਰ ਅਤੇ ਬੰਗਾਲ ਦੀ ਖਾੜੀ ਵੱਲ ਵਧ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਅਨੁਮਾਨ ਜ਼ਾਹਿਰ ਕੀਤਾ ਸੀ ਕਿ ਮੌਨਸੂਨ 26 ਮਈ ਨੂੰ ਕੇਰਲਾ ਪਹੁੰਚ ਜਾਵੇਗਾ। ਹਾਲਾਂਕਿ ਉਸ ਨੇ ਕਿਹਾ ਸੀ ਕਿ ਸੂਬੇ ’ਚ ਇਸ ਦੀ ਆਮਦ ’ਚ ਚਾਰ ਦਿਨ ਦੀ ਜਲਦੀ ਜਾਂ ਦੇਰੀ ਹੋ ਸਕਦੀ ਹੈ।

Advertisement

Advertisement
×