DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

E20 ਨਾਲ ਇੰਜਣ ਦਾ ਨੁਕਸਾਨ ਨਾ ਹੋਣ ਦਾ ਦਾਅਵਾ

ਸਰਕਾਰ ਤੇ ਵਾਹਨ ਨਿਰਮਾਤਾਵਾਂ ਵੱਲੋਂ ਈਥਾਨੌਲ ਮਿਸ਼ਰਤ ਬਾਲਣ ਬਾਰੇ ਤੌਖ਼ਲੇ ਦੂਰ ਕਰਨ ਦੀ ਕੋਸ਼ਿਸ਼

  • fb
  • twitter
  • whatsapp
  • whatsapp
Advertisement

ਪੂਰੇ ਦੇਸ਼ ਵਿੱਚ ਈ20 ਈਥਾਨੌਲ ਮਿਸ਼ਰਤ ਪੈਟਰੋਲ ਸ਼ੁਰੂ ਕੀਤੇ ਜਾਣ ਨਾਲ ਜੁੜੇ ਫ਼ਿਕਰਾਂ ਦਰਮਿਆਨ ਕੇਂਦਰ ਸਰਕਾਰ ਤੇ ਮੋਹਰੀ ਆਟੋਮੋਬਾਈਲ ਨਿਰਮਾਤਾਵਾਂ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਈਂਧਣ ਨਾਲ ਕੁਝ ਹੱਦ ਤੱਕ ਮਾਈਲੇਜ ਜ਼ਰੂਰ ਘਟ ਸਕਦੀ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇਹ ਪੁਰਾਣੇ ਮਾਡਲ ਵਾਲੇ ਵਾਹਨਾਂ ਸਣੇ ਹੋਰਨਾਂ ਵਾਹਨਾਂ ਦੇ ਇੰਜਣਾਂ ਲਈ ਨੁਕਸਾਨਦੇਹ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ, ਭਾਰੀ ਸਨਅਤਾਂ ਅਤੇ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰਾਲਿਆਂ ਨੇ ਪ੍ਰਮੁੱਖ ਆਟੋਮੋਬਾਈਲ ਨਿਰਮਾਤਾਵਾਂ ਨਾਲ ਮਿਲ ਕੇ ਲੋਕਾਂ ਦੇ ਤੌਖਲਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈ20 ਨੂੰ ਪੂਰੇ ਦੇਸ਼ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਕਈ ਵਿਗਿਆਨਕ ਤਜਰਬੇ ਕੀਤੇ ਗਏ ਹਨ।

ਭਾਰਤ ਦੇ ਸਭ ਤੋਂ ਵੱਡੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਵਿਆਪਕ ਫੀਲਡ ਡੇਟਾ ਤੋਂ ਪਤਾ ਚੱਲਦਾ ਹੈ ਕਿ ਈ20 ਨਾਲ ਸਬੰਧਤ ਕੋਈ ਇੰਜਣ ਸਮੱਸਿਆ ਨਹੀਂ ਹੈ, ਇੱਥੋਂ ਤੱਕ ਕਿ ਉਨ੍ਹਾਂ ਵਾਹਨਾਂ ਵਿੱਚ ਵੀ ਨਹੀਂ, ਜੋ ਅਸਲ ਵਿੱਚ ਬਾਲਣ ਲਈ ਪ੍ਰਮਾਣਿਤ ਨਹੀਂ ਹਨ। ਕੰਪਨੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਕਾਰਪੋਰੇਸਟ ਮਾਮਲੇ) ਰਾਹੁਲ ਭਾਰਤੀ ਨੇ ਕਿਹਾ ਕਿ ਉਨ੍ਹਾਂ 2025-26 ਦੌਰਾਨ 2.84 ਕਰੋੜ ਵਾਹਨਾਂ ਦੀ ਸਰਵਿਸ ਕੀਤੀ ਹੈ। ਇਨ੍ਹਾਂ ਵਿਚੋਂ ਡੇਢ ਕਰੋੜ ਤੋਂ ਵੱਧ ਤਿੰਨ ਸਾਲ ਪੁਰਾਣੇ ਤੇ ਈ20 ਸਰਟੀਫਾਈਡ ਨਹੀਂ ਸਨ। ਉਨ੍ਹਾਂ ਕਿਹਾ, ‘‘ਈ20 ਕਰ ਕੇ ਜ਼ੰਗਾਲ ਲੱਗਣ, ਟੁੱਟ ਭੱਜ ਜਾਂ ਪੁਰਜ਼ਿਆਂ ਦੀ ਮਿਆਦ ਘਟਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।’’ ਭਾਰਤੀ ਨੇ ਦਾਅਵਾ ਕੀਤਾ ਕਿ ਈ20 ਪੈਟਰੋਲ ਦੀ ਈ10 ਦੇ ਮੁਕਾਬਲੇ ਘੱਟ ਕੈਲੋਰੀਫਿਕ ਵੈਲਿਊ ਹੈ, ਜਿਸ ਕਰ ਕੇ 20 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਦੇਣ ਵਾਲੇ ਵਾਹਨ ਦੀ ਫ਼ੀ ਲਿਟਰ ਕਰੀਬ 0.6 ਕਿਲੋਮੀਟਰ ਜਾਂ 3 ਤੋਂ 3.5 ਫ਼ੀਸਦ ਘੱਟ ਮਾਈਲੇਜ ਮਿਲਦੀ ਹੈ। ਟੋਇਟਾ ਕਿਰਲੌਸਕਰ ਮੋਟਰਜ਼ ਦੇ ਕੰਟਰੀ ਹੈੱਡ ਤੇ ਕਾਰਜਕਾਰੀ ਉੁਪ ਪ੍ਰਧਾਨ ਵਿਕਰਮ ਗੁਲਾਟੀ ਨੇ ਕਿਹਾ ਕਿ ਈ20 ਨੂੰ ਵਿਆਪਕ ਅਜ਼ਮਾਇਸ਼ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਈਥਾਨੌਲ ‘ਸਾਫ਼ ਤੇ ਉੱਚ ਕਾਰਗੁਜ਼ਾਰੀ ਵਾਲਾ ਬਾਲਣ’ ਹੈ ਅਤੇ ਦਹਾਕਿਆਂ ਤੋਂ ਮੋਟਰਸਪੋਰਟਸ ਸਣੇ ਆਲਮੀ ਪੱਧਰ ’ਤੇ ਵਰਤਿਆ ਜਾ ਰਿਹਾ ਹੈ। ਇੰਜਨੀਅਰਜ਼ ਇੰਡੀਆ ਲਿਮਟਿਡ ਦੀ ਸਾਬਕਾ ਸੀ ਐੱਮ ਡੀ ਵਰਤਿਕਾ ਸ਼ੁਕਲਾ ਨੇ ਕਿਹਾ ਕਿ ਈਥਾਨੌਲ ਮਿਸ਼ਰਤ ਪ੍ਰੋਗਰਾਮ ਵਿਗਿਆਨਕ ਸਬੂਤਾਂ ’ਤੇ ਅਧਾਰਿਤ ਹੈ। ਹੀਰੋ ਮੋਟੋਕੌਰਪ ਦੇ ਮੁੱਖ ਬਿਜ਼ਨਸ ਅਧਿਕਾਰੀ ਆਸ਼ੂਤੋਸ਼ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਈ20 ਈਂਧਣ ਨਾਲ ਵਾਹਨ ਨੁਕਸਾਨੇ ਜਾਣ ਦੀ ਕੋਈ ਰਿਪੋਰਟ ਨਹੀਂ ਮਿਲੀ।

Advertisement

Advertisement
Advertisement
×