DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਹਰ ਘਰ ਜਲ’ ਦੇ ਦਾਅਵੇ ਗੰਧਲੇ ਪਾਣੀ ਵਿੱਚ ਰੁੜ੍ਹੇ: Mallikarjun Kharge

ਗੁਜਰਾਤ ਦੇ ਪਾਣੀ ਦੇ ਮੁੱਦੇ ’ਤੇ ਖੜਗੇ ਨੇ ਭਾਜਪਾ ਸਰਕਾਰ ’ਤੇ ਸੇਧਿਆ ਨਿਸ਼ਾਨਾ

  • fb
  • twitter
  • whatsapp
  • whatsapp
Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੈਗ ਦੀ ਰਿਪੋਰਟ ਦੇ ਹਵਾਲੇ ਨਾਲ ਗੁਜਰਾਤ ਦੇ ਕੁੱਝ ਪਿੰਡਾਂ ਵਿੱਚ ਪਾਣੀ ਗੰਧਲਾ ਹੋਣ ਦੇ ਮੁੱਦੇ ’ਤੇ ਭਾਜਪਾ ਦੀ ਸੂਬਾ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ 28 ਸਾਲਾਂ ਦੇ ਰਾਜ ਦੌਰਾਨ ਭਾਜਪਾ ਨੇ ਸੂਬੇ ਵਿੱਚ ਸਿਰਫ਼ ਝੂਠੇ ਦਾਅਵੇ ਅਤੇ ਪ੍ਰਚਾਰ ਹੀ ਕੀਤਾ ਹੈ। ਐਕਸ ’ਤੇ ਉਨ੍ਹਾਂ ਲਿਖਿਆ ਕਿ ਸੂਬੇ ਦੇ 90 ਫ਼ੀਸਦੀ ਪਾਣੀ ਦੇ ਸੈਂਪਲ ਪੀਣ ਯੋਗ ਨਹੀਂ ਪਾਏ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਹਰ ਘਰ ਜਲ’ ਦੇ ਦਾਅਵੇ ਗੰਧਲੇ ਪਾਣੀ ਵਿੱਚ ਰੁੜ੍ਹ ਗਏ ਹਨ। ਉਨ੍ਹਾਂ ਯਾਦ ਕਰਵਾਇਆ ਕਿ 2004 ਵਿੱਚ ਮੁੱਖ ਮੰਤਰੀ ਹੁੰਦਿਆਂ ਮੋਦੀ ਵੱਲੋਂ ‘ਸੁਜਲਾਮ-ਸੁਫਲਾਮ’ ਯੋਜਨਾ ਦਾ ਬਹੁਤ ਰੌਲਾ ਪਾਇਆ ਗਿਆ ਸੀ, ਪਰ ਗੁਜਰਾਤ ਦੇ ਲੋਕ ਅੱਜ ਵੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। 2022 ਵਿੱਚ 100 ਫ਼ੀਸਦੀ ਪਾਣੀ ਦੇ ਕੁਨੈਕਸ਼ਨ ਦੇਣ ਦੇ ਭਾਜਪਾ ਸਰਕਾਰ ਦੇ ਦਾਅਵੇ ਦਾ ਕੈਗ ਨੇ ਪਰਦਾਫ਼ਾਸ਼ ਕਰ ਦਿੱਤਾ ਹੈ। 14 ਲੱਖ ਪਰਿਵਾਰ ਹਾਲੇ ਵੀ ਪਾਣੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਅਹਿਮਦਾਬਾਦ ਦੇ ਢੋਲਕਾ ਵਿੱਚ ਗੰਧਲਾ ਪਾਣੀ ਪੀਣ ਕਾਰਨ ਕੈਂਸਰ ਨਾਲ ਹੋਈਆਂ 54 ਮੌਤਾਂ ਦਾ ਹਵਾਲਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕੈਗ ਰਿਪੋਰਟ ਵਿੱਚ ‘ਜਲ ਜੀਵਨ ਮਿਸ਼ਨ’ ਲਾਗੂ ਕਰਨ ਵਿੱਚ ਭਾਰੀ ਬੇਨਿਯਮੀਆਂ ਦੇ ਖ਼ੁਲਾਸੇ ਹੋਏ ਹਨ। ਰਿਪੋਰਟ ਅਨੁਸਾਰ 2019 ਤੋਂ 2024 ਵਿਚਾਲੇ ਚੁਣੇ ਗਏ ਪਿੰਡਾਂ ਵਿੱਚੋਂ ਕਰੀਬ 89 ਫ਼ੀਸਦੀ ਪਾਣੀ ਦੇ ਸੈਂਪਲ ਪੀਣ ਲਈ ਅਯੋਗ ਪਾਏ ਗਏ ਹਨ।

Advertisement
Advertisement
×