DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CJP Team Attack: ਕੌਕਰੋਚ ਪਾਰਟੀ ਟੀਮ ’ਤੇ ਹਮਲੇ ਮਗਰੋਂ Cross FIR ਦਰਜ

ਜੈਪੁਰ ਦੇ ਇੱਕ ਸਰਕਾਰੀ ਸਕੂਲ ਦੇ ਦੌਰੇ ਦੌਰਾਨ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਮੈਂਬਰਾਂ ’ਤੇ ਹੋਏ ਕਥਿਤ ਹਮਲੇ ਦੇ ਵਿਵਾਦ ਦਰਮਿਆਨ, ਪਾਰਟੀ ਅਤੇ ਸਥਾਨਕ ਪਿੰਡ ਵਾਸੀਆਂ ਨੇ ਇੱਕ-ਦੂਜੇ ’ਤੇ ਕੁੱਟਮਾਰ ਕਰਨ ਅਤੇ ਹੰਗਾਮਾ ਕਰਨ ਦੇ ਦੋਸ਼ ਲਾਉਂਦੇ ਹੋਏ...

  • fb
  • twitter
  • whatsapp
  • whatsapp
Advertisement

ਜੈਪੁਰ ਦੇ ਇੱਕ ਸਰਕਾਰੀ ਸਕੂਲ ਦੇ ਦੌਰੇ ਦੌਰਾਨ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਮੈਂਬਰਾਂ ’ਤੇ ਹੋਏ ਕਥਿਤ ਹਮਲੇ ਦੇ ਵਿਵਾਦ ਦਰਮਿਆਨ, ਪਾਰਟੀ ਅਤੇ ਸਥਾਨਕ ਪਿੰਡ ਵਾਸੀਆਂ ਨੇ ਇੱਕ-ਦੂਜੇ ’ਤੇ ਕੁੱਟਮਾਰ ਕਰਨ ਅਤੇ ਹੰਗਾਮਾ ਕਰਨ ਦੇ ਦੋਸ਼ ਲਾਉਂਦੇ ਹੋਏ ਕਰਾਸ ਐੱਫ ਆਈ ਆਰਜ਼ ਦਰਜ ਕਰਵਾਈਆਂ ਹਨ।

ਸੀ ਜੇ ਪੀ ਦੀ ਟੀਮ ਸ਼ੁੱਕਰਵਾਰ ਨੂੰ ਸਰਕਾਰੀ ਸਕੂਲ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਰਾਮਪੁਰਾ ਕੰਵਰਪੁਰਾ ਪਿੰਡ ਪੁੱਜੀ ਸੀ। ਇਸ ਦੌਰਾਨ ਪਾਰਟੀ ਮੈਂਬਰਾਂ ਅਤੇ ਸਥਾਨਕ ਲੋਕਾਂ ਦਰਮਿਆਨ ਝੜਪ ਹੋ ਗਈ ਸੀ। ਸੀ ਜੇ ਪੀ ਨੇ ਇਨ੍ਹਾਂ ਪਿੰਡ ਵਾਸੀਆਂ ’ਤੇ ‘ਭਾਜਪਾ ਦੇ ਗੁੰਡੇ’ ਹੋਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ, ਕੁਝ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਟੀਮ ਦੀ ਮੌਜੂਦਗੀ ਨਾਲ ਇਲਾਕੇ ਵਿੱਚ ‘ਡਰ ਦਾ ਮਾਹੌਲ’ ਬਣ ਗਿਆ ਸੀ। ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਇਹ ਸਕੂਲ ਪਸ਼ੂਆਂ ਦੇ ਵਾੜੇ ਵਿੱਚ ਚਲਾਇਆ ਜਾ ਰਹਾ ਸੀ। ਸ਼ਨਿਚਰਵਾਰ ਸਵੇਰੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਨਵੀਂ ਥਾਂ ਤਬਦੀਲ ਕਰ ਦਿੱਤਾ ਗਿਆ।

Advertisement

ਸ਼ਿਵਦਾਸਪੁਰਾ ਦੇ ਥਾਣਾ ਮੁਖੀ ਰਾਜੇਸ਼ ਗੌਤਮ ਨੇ ਦੱਸਿਆ ਕਿ ਇਕ ਪਿੰਡ ਵਾਸੀ ਨੇ ਲੰਘੀ ਰਾਤ ਸ਼ਿਕਾਇਤ ਦਰਜ ਕਰਵਾਈ ਕਿ ਸੀ ਜੇ ਪੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਪਿੰਡ ’ਚ ਰਹਿਣ ਵਾਲਿਆਂ ਨੂੰ ਡਰਾਇਆ-ਧਮਕਾਇਆ। ਉਨ੍ਹਾਂ ਦਾਅਵਾ ਕੀਤਾ ਕਿ ਬੱਚੇ ਡਰੇ ਹੋਏ ਸਨ ਅਤੇ ਸਕੂਲ ਨਹੀਂ ਜਾ ਰਹੇ ਸਨ। ਗੌਤਮ ਨੇ ਦੱਸਿਆ ਕਿ ਦੂਜੀ ਐੱਫ ਆਈ ਆਰ ਸੀ ਜੇ ਪੀ ਮੈਂਬਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਘਟਨਾ ਦੌਰਾਨ ਟੀਮ ਦੇ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ।

Advertisement

ਕਰਾਸ ਐੱਫ ਆਈ ਆਰ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ, ਸੀ ਜੇ ਪੀ ਦੇ ਕੋ-ਕਨਵੀਨਰ ਆਸ਼ੂਤੋਸ਼ ਰਾਂਕਾ ਨੇ ਦੋਸ਼ ਲਾਇਆ ਕਿ ਹਮਲਾਵਰ ਭਾਜਪਾ ਆਗੂਆਂ ਵੱਲੋਂ ਸੱਦ ਗਏ ਗੁੰਡੇ ਸਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਵੀਡੀਓਜ਼ ਅਤੇ ਸਾਰੇ ਸਬੂਤ ਹਨ। ਜੇ ਉਨ੍ਹਾਂ ਕੋਲ ਵੀ ਕੋਈ ਸਬੂਤ ਹੈ, ਤਾਂ ਉਹ ਦਿਖਾਉਣ।’’

ਪੁਲੀਸ ਵੱਲੋਂ ਦੀਪਕੇ ਖ਼ਿਲਾਫ਼ ਕੇਸ ਦਰਜ

ਲਾਤੂਰ (ਮਹਾਰਾਸ਼ਟਰ): ਜ਼ਿਲ੍ਹਾ ਪੁਲੀਸ ਨੇ ਕੌਕਰੋਚ ਜਨਤਾ ਪਾਰਟੀ ਦੇ ਕਨਵੀਨਰ ਅਭਿਜੀਤ ਦੀਪਕੇ ਅਤੇ ਹੋਰਾਂ ਵਿਰੁੱਧ ਸਰਕਾਰੀ ਸਕੂਲ ਵਿੱਚ ਬਿਨਾਂ ਇਜਾਜ਼ਤ ਦਾਖ਼ਲ ਹੋਣ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਅਧਿਆਪਕਾਂ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਕੇਸ ਔਸਾ ਥਾਣੇ ਵਿੱਚ ਜ਼ਿਲ੍ਹਾ ਪਰਿਸ਼ਦ ਉਰਦੂ ਸਕੂਲ ਦੀ ਅਧਿਆਪਕਾ ਸਈਦ ਸ਼ਮਸ਼ਾਦਬਾਨੋ ਖ਼ੈਰਾਤ ਅਲੀ (53) ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਦੀਪਕੇ ਪਾਰਟੀ ਦੀ ‘ਸਕੂਲ ਠੀਕ ਕਰੋ’ ਮੁਹਿੰਮ ਤਹਿਤ ਲਾਤੂਰ ਜ਼ਿਲ੍ਹੇ ਦੇ ਸਕੂਲਾਂ ਦਾ ਦੌਰਾ ਕਰ ਰਹੇ ਹਨ। -ਪੀਟੀਆਈ

Advertisement
×