DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada immigration law: ਲੌਸਟ ਕੈਨੇਡੀਅਨ ਕਾਨੂੰਨ ਤਹਿਤ ਜਾਰੀ ਨਾਗਰਿਕਤਾ ਸਰਟੀਫਿਕੇਟਾਂ ’ਤੇ ਰੋਕ

ਦਸਤਾਵੇਜ਼ੀ ਖ਼ਾਮੀਆਂ ਦੇ ਸ਼ੱਕ ’ਤੇ ਹੋਈ ਕਾਰਵਾਈ; ਪ੍ਰਭਾਵਿਤ ਵਿਅਕਤੀਆਂ ਤੋਂ ਵਾਧੂ ਸਬੂਤ ਮੰਗੇ

  • fb
  • twitter
  • whatsapp
  • whatsapp
Advertisement

ਕੈਨੇਡਾ ਸਰਕਾਰ ਨੇ ‘ਲੌਸਟ ਕੈਨੇਡੀਅਨ ਕਾਨੂੰਨ’ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਹੈ, ਜਿਸ ਕਾਰਨ ਪ੍ਰਭਾਵਿਤ ਹਜ਼ਾਰਾਂ ਵਿਅਕਤੀਆਂ ਵਿੱਚ ਬੇਯਕੀਨੀ ਤੇ ਚਿੰਤਾ ਦਾ ਮਾਹੌਲ ਹੈ। ਕੈਨੇਡੀਅਨ ਪੁਰਖੇ ਹੋਣ ਦੇ ਆਧਾਰ ’ਤੇ ਨਾਗਰਿਕਤਾ ਸਰਟੀਫਿਕੇਟ ਲਈ ਅਰਜ਼ੀ ਦੇਣ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਲੰਘੇ ਸ਼ਨਿਚਰਵਾਰ ਨੂੰ ਈਮੇਲ ਰਾਹੀਂ ਭੇਜੇ ਨੋਟਿਸਾਂ ਵਿੱਚ ਇਮੀਗ੍ਰੇਸ਼ਨ, ਰਿਫ਼ਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਉਨ੍ਹਾਂ ਨੂੰ ਆਪਣੀਆਂ ਫਾਈਲਾਂ ਦੀ ਸਮੀਖਿਆ ਹੋਣ ਤੱਕ ਸਰਟੀਫਿਕੇਟ ਵਾਪਸ ਕਰਨ ਦਾ ਹੁਕਮ ਦਿੱਤਾ ਹੈ।

ਕੈਨੇਡੀਅਨ ਨਾਗਰਿਕਤਾ ਰਜਿਸਟਰਾਰ ਪੈਗੀ ਸਨ ਵੱਲੋਂ ਜਾਰੀ ਨੋਟਿਸ ਮੁਤਾਬਕ ਵਿਭਾਗ ਕੋਲ ਅਜਿਹੀ ਜਾਣਕਾਰੀ ਮੌਜੂਦ ਹੈ ਜਿਸ ਨਾਲ ਇਹ ਸ਼ੱਕ ਪੈਦਾ ਹੋਇਆ ਹੈ ਕਿ ਕੁਝ ਲੋਕ ਨਾਗਰਿਕਤਾ ਸਰਟੀਫਿਕੇਟ ਰੱਖਣ ਦੇ ਯੋਗ ਨਹੀਂ ਹੋ ਸਕਦੇ। ਕਈ ਅਰਜ਼ੀਆਂ ਨਾਲ ਜਨਮ, ਖ਼ਾਨਦਾਨ ਜਾਂ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਰਕਾਰੀ ਕਾਪੀਆਂ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਕੀਤੇ ਗਏ ਯਤਨਾਂ ਦੇ ਸਬੂਤ ਨਹੀਂ ਦਿੱਤੇ ਗਏ। ਇਸ ਕਾਰਨ ਸਰਟੀਫਿਕੇਟ ਆਰਜ਼ੀ ਤੌਰ ’ਤੇ ਮੁਅੱਤਲ ਕੀਤੇ ਗਏ ਹਨ। ਪ੍ਰਭਾਵਿਤ ਵਿਅਕਤੀਆਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ।

Advertisement

ਇਮੀਗ੍ਰੇਸ਼ਨ ਕਾਨੂੰਨ ਨਾਲ ਜੁੜੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਵੱਡੇ ਪੱਧਰ ’ਤੇ ਕੀਤੀ ਗਈ ਕਾਰਵਾਈ ਜਾਪਦੀ ਹੈ ਪਰ ਹਾਲੇ ਤੱਕ ਪ੍ਰਭਾਵਿਤ ਲੋਕਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ। ਸੰਸਦੀ ਬਜਟ ਅਧਿਕਾਰੀ ਦੇ ਅਨੁਮਾਨ ਅਨੁਸਾਰ ਤਕਰੀਬਨ 1.15 ਲੱਖ ਲੋਕ ਇਸ ਕਾਨੂੰਨੀ ਤਬਦੀਲੀ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਨਾਗਰਿਕਤਾ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਆਈ ਆਰ ਸੀ ਸੀ ਦੀ ਵੈੱਬਸਾਈਟ ਮੁਤਾਬਕ 82 ਹਜ਼ਾਰ ਲੋਕ ਹੁਣ ਨਾਗਰਿਕਤਾ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ’ਤੇ ਕਾਰਵਾਈ ਹੋਣ ਦੀ ਉਡੀਕ ਕਰ ਰਹੇ ਹਨ।

Advertisement

ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਅਰ ਨੇ ਕਿਹਾ ਕਿ ਸਥਾਈ ਰਿਹਾਇਸ਼ ਨਾਲ ਜੁੜੇ ਕੁਝ ਮਾਮਲਿਆਂ ਵਿੱਚ ਧੋਖਾਧੜੀ ਦੇ ਸ਼ੱਕ ਕਾਰਨ ਸਮੂਹਿਕ ਮੁਅੱਤਲੀਆਂ ਦੇਖੀਆਂ ਗਈਆਂ ਹਨ, ਪਰ ਪਹਿਲਾਂ ਹੀ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ’ਤੇ ਇਸ ਤਰ੍ਹਾਂ ਰੋਕ ਲਾਉਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ।

ਜ਼ਿਕਰਯੋਗ ਹੈ ਕਿ ਸੰਸਦ ਵੱਲੋਂ ਨਵੰਬਰ 2025 ਵਿੱਚ ਪਾਸ ਕੀਤੇ ਗਏ ਬਿੱਲ ਸੀ-3 ਦੇ ਲਾਗੂ ਹੋਣ ਮਗਰੋਂ ਦੁਨੀਆ ਭਰ ਦੇ ਕਰੀਬ 4,075 ਲੋਕਾਂ ਨੂੰ ਕੈਨੇਡਿਆਈ ਨਾਗਰਿਕਤਾ ਦੇ ਸਬੂਤ ਵਜੋਂ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਤਕਰੀਬਨ ਅੱਧੇ ਲੋਕ ਅਮਰੀਕਾ ਵਿੱਚ ਜਨਮੇ ਹੋਏ ਹਨ।

Advertisement
×